SYL ਮੁੱਦੇ ‘ਤੇ ਖੱਟੜ ਨੇ ਕੀਤੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼

Share on Social Media

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਤਲੁਜ-ਯਮੁਨਾ ਲਿੰਕ (SYL) ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਨਹਿਰ ਦੇ ਨਿਰਮਾਣ ‘ਚ ਅ ਰਹੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। SYL ਮੁੱਦੇ ‘ਤੇ ਪੰਜਾਬ ਸਰਕਾਰ ਨੇ ਅੜੀਅਲ ਰਵੱਈਆ ਅਪਣਾਇਆ ਹੈ, ਜਿਸ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦਾ ਪਾਣੀ ਕਿਸੇ ਵੀ ਕੀਮਤ ‘ਤੇ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ।

ਖੱਟੜ ਨੇ 14 ਅਕਤੂਬਰ ਨੂੰ ਲਿਖੇ ਪੱਤਰ ‘ਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਇਕ ਆਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 4 ਅਕਤੂਬਰ ਨੂੰ ਕੇਂਦਰ ਸਰਕਾਰ ਨੂੰ ਪੰਜਾਬ ‘ਚ ਭੂਮੀ ਦੇ ਹਿੱਸੇ ਦਾ ਸਰਵੇ ਕਰਨ ਨੂੰ ਕਿਹਾ ਗਿਆ ਸੀ, ਜਿਸ ਨੂੰ SYL ਨਹਿਰ ਬਣਾਉਣ ਲਈ ਮੰਜ਼ੂਰ ਕੀਤਾ ਗਿਆ ਸੀ। ਨਾਲ ਹੀ ਇੱਥੇ ਕੀਤੇ ਗਏ ਕੰਮ ਦਾ ਵੀ ਅਧਿਐਨ ਕਰਨ ਦਾ ਵੀ ਕਿਹਾ ਗਿਆ ਸੀ। ਪੰਜਾਬ ਦੇ ਸਾਰੇ ਆਗੂਆਂ ਤੇ ਪਾਰਟੀਆਂ ਨੇ ਇਸ ਗੱਲ ‘ਤੇ ਹੀ ਜ਼ੋਰ ਦਿੱਤਾ ਸੀ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ।