ਪ੍ਰਧਾਨ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਗਸਤ ਨੂੰ ਪੁਣੇ, ਮਹਾਰਾਸ਼ਟਰ ਦਾ ਦੌਰਾ ਕਰਨਗੇ। ਸਵੇਰੇ ਕਰੀਬ 11 ਵਜੇ ਪ੍ਰਧਾਨ ਮੰਤਰੀ ਦਗਦੂਸ਼ੇਠ ਮੰਦਰ ‘ਚ ਦਰਸ਼ਨ ਅਤੇ ਪੂਜਾ ਕਰਨਗੇ। ਸਵੇਰੇ 11:45 ਵਜੇ ਉਨ੍ਹਾਂ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਬਾਅਦ ਦੁਪਹਿਰ 12:45 ਵਜੇ ਪ੍ਰਧਾਨ ਮੰਤਰੀ ਮੈਟਰੋ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਪੁਣੇ ਮੈਟਰੋ ਫੇਜ਼-1 ਦੇ 2 ਕੋਰੀਡੋਰਾਂ ਦੇ ਮੁਕੰਮਲ ਸੈਕਸ਼ਨਾਂ ‘ਤੇ ਸੇਵਾਵਾਂ ਦੇ ਉਦਘਾਟਨ ਲਈ ਮੈਟਰੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਸੈਕਸ਼ਨ ਫੂਗੇਵਾੜੀ ਸਟੇਸ਼ਨ ਤੋਂ ਸਿਵਲ ਕੋਰਟ ਸਟੇਸ਼ਨ ਅਤੇ ਗਰਵਾਰੇ ਕਾਲਜ ਸਟੇਸ਼ਨ ਤੋਂ ਰੂਬੀ ਹਾਲ ਕਲੀਨਿਕ ਸਟੇਸ਼ਨ ਤੱਕ ਹਨ।