Health : ਦਿਲ ਦੀ ਸਿਹਤ ਲਈ ਕਾਫੀ ਫਾਇਦੇਮੰਦ ਹੈ ਅਲਸੀ ਦਾ ਤੇਲ, ਜਾਣੋ ਕਿਵੇਂ ਕਰੀਏ ਸੇਵਨ

Share on Social Media

ਭਾਰਤੀ ਘਰਾਂ ‘ਚ ਆਮ ਤੌਰ ‘ਤੇ ਸਰ੍ਹੋਂ, ਨਾਰੀਅਲ ਜਾਂ ਮੂੰਗਫਲੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੱਲ੍ਹ ਰਿਫਾਇੰਡ ਤੇਲ ਵੱਲ ਵੀ ਰੁਝਾਨ ਵਧਿਆ ਹੈ। ਪਰ ਸਾਰੇ ਦਾਅਵਿਆਂ ਦੇ ਬਾਵਜੂਦ ਇਨ੍ਹਾਂ ਵਿੱਚੋਂ ਕੋਈ ਵੀ ਤੇਲ ਤੁਹਾਡੇ ਦਿਲ ਦੀ ਸਿਹਤ ਲਈ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਨਹੀਂ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਅਲਸੀ ਦੇ ਤੇਲ ਦਾ ਸੇਵਨ ਤੁਹਾਡੀ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਹੋ ਸਕਦਾ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਫਿਟਨੈਸ ਕੋਚ, ਨਿਊਟ੍ਰੀਸ਼ਨਿਸਟ ਤੇ ਸਪਲੀਮੈਂਟ ਸਪੈਸ਼ਲਿਸਟ ਵਿਨੀਤ ਕੁਮਾਰ ਨੇ ਕਿਹਾ ਕਿ ਅਲਸੀ ਦਾ ਤੇਲ ਦਿਲ ਦੀਆਂ ਬਿਮਾਰੀਆਂ ਲਈ ਜ਼ਿੰਮੇਵਾਰ ਮੁੱਖ ਜੋਖ਼ਮ ਤੱਤਾਂ ਨੂੰ ਸੁਧਾਰਨ ਤੇ ਰੋਕਣ ‘ਚ ਮਦਦ ਕਰਦਾ ਹੈ। ਇਸ ਕਾਰਨ ਇਹ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ‘ਚ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ।