75 ਸਾਲਾਂ ਬਾਅਦ ਭੈਣ ਭਰਾ ਦੀ ਪਈ ਗਲਵੱਕੜੀ।

Share on Social Media

ਬਟਾਲਾ :- ਸ੍ਰੀ ਕਰਤਾਰਪੁਰ ਦਰਸ਼ਨ ਅਭਿਲਾਖੀ ਸੰਸਥਾ ਵੱਲੋਂ ਪਾਕਿਸਤਾਨ ਸਥਿਤ ਸਿੱਖਾਂ ਦੇ ਗੁਰਧਾਮ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਹਿੱਤ ਡੇਰਾ ਬਾਬਾ ਨਾਨਕ ਦੇ ਗੁ. ਸ੍ਰੀ ਕਰਤਾਰਪੁਰ ਕੋਰੀਡੋਰ ਤੋਂ ਕੀਤੀਆਂ ਗਈਆਂ ਅਰਦਾਸਾਂ ਤੋਂ ਬਾਅਦ ਵਾਹਿਗੁਰੂ ਵੱਲੋਂ ਕੀਤੀ ਗਈ ਅਪਾਰ ਬਖਸ਼ਿਸ਼ ਸਦਕਾ ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਨ ਦਾ ਸੁਨੇਹਾ ਦਿੰਦਿਆਂ ਜਿੱਥੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਿਆ ਜਾ ਚੁੱਕਾ ਹੈ, ਉਥੇ ਹੀ ਹੁਣ ਇਹ ਲਾਂਘਾ 1947 ਦੀ ਹੋਈ ਵੰਡ ਦੌਰਾਨ ਵਿਛੜੇ ਪਰਿਵਾਰਾਂ ਨੂੰ ਆਪਸ ਵਿਚ ਮਿਲਾਉਣ ਦਾ ਵੀ ਸਬੱਬ ਬਣਦਾ ਜਾ ਰਿਹਾ ਹੈ। ਇਸ ਲਾਂਘੇ ਦੇ ਖੁੱਲ੍ਹਣ ਉਪਰੰਤ ਕਈ ਪਰਿਵਾਰਾਂ ਨੂੰ ਆਪਸ ਵਿਚ ਕਈ ਦਹਾਕੇ ਬੀਤਣ ਦੇ ਬਾਅਦ ਮਿਲਣ ਨਾਲ ਸੁਭਾਗ ਪ੍ਰਾਪਤ ਹੋ ਰਿਹਾ ਹੈ।
ਇਸੇ ਲਾਂਘੇ ਨੇ ਹੁਣ 1947 ਦੀ ਵੰਡ ਮੌਕੇ ਜਨਮ ਤੋਂ ਵਿਛੜੇ ਭੈਣ ਤੇ ਭਰਾ ਨੂੰ ਪ੍ਰਿਤਪਾਲ ਸਿੰਘ ਵਾਸੀ ਪਿੰਡ ਡੋਹੜ ਤਹਿਸੀਲ ਜੈਤੋ ਅਤੇ ਜ਼ਿਲਾ ਫਰੀਦਕੋਟ ਦੇ ਯਤਨਾਂ ਸਦਕਾ 75 ਸਾਲਾਂ ਬਾਅਦ ਮਿਲਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ।