6 ਅਗਸਤ 2023 ਨੂੰ ਸਰੀ ਵਿੱਚ ਹੋਵੇਗਾ ਗ਼ਦਰੀ ਬਾਬਿਆਂ ਦਾ ਯਾਦਗਾਰੀ ਮੇਲਾ

Share on Social Media

ਗ਼ਦਰੀ ਬਾਬਿਆਂ ਦਾ ਯਾਦਗਾਰੀ ਮੇਲਾ 6 ਅਗਸਤ 2023 ਨੂੰ ਸਰੀ ਵਿੱਚ ਹੋਵੇਗਾ ।
ਪ੍ਰੋ.ਮੋਹਨ ਸਿੰਘ ਮੈਮੋਰੀਅਲ ਫ਼ਾਉਡੇਸ਼ਨ ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਸਰੀ ਵਿੱਚ ਕਰਵਾਇਆਂ ਜਾ ਰਿਹਾ ਹੈ ।ਬੀ.ਸੀ. ਦੇ ਸਹਿਰ ਸਰੀ ਦੇ ਬੀਅਰ ਕਰੀਕ ਪਾਰਕ ਵਿੱਚ ਇਹ 27 ਵਾਂ ਮੇਲਾ 6 ਅਗਸਤ 2023 ਨੂੰ ਹੋਵੇਗਾ ।ਮੇਲੇ ਦੇ ਮੁੱਖ ਪ੍ਰਬੰਧਕ ਸ.ਸਾਹਿਬ ਸਿੰਘ ਥਿੰਦ ਨੇ ਦੱਸਿਆ ਇਸ ਵਾਰ ਦਾ ਮੇਲਾ ਸ਼ਹੀਦ ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਤੇ ਕਾਮਾਗਾਟਾਮਾਰੂ ਘਟਨਾ ਦੇ ਵਕੀਲ ਜੋਸਫ਼ ਐਡਵਰਡ ਬਰੜ ਨੂੰ ਹੋਵੇਗਾ ਸਮਰਪਿਤ ।ਕਾਮਾਗਾਟਾਮਾਰੂ ਦੇ ਯੋਧਿਆਂ ਨੂੰ ਸਿਜਦਾ ਕਰਨ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚ ਰਹੇ ਨੇ ਅਤੇ ਕੁਰਬਾਨੀ ਦੀ ਯਾਦ ਵਿੱਚ ਕਈ ਪੰਜਾਬੀ ਕਲਾਕਾਰ ਵੀ ਆਪਣੀ ਹਾਜ਼ਰੀ ਲਵਾਉਣਗੇ ।ਮੇਲੇ ਦੀ ਐਂਟਰੀ ਬਿਲਕੁਲ ਫ਼ਰੀ ਹੋਵੇਗੀ । ਵਧੇਰੇ ਜਾਣਕਾਰੀ ਸ.ਸਾਹਿਬ ਸਿੰਘ ਥਿੰਦ ਨਾਲ 604 751 6267 ਤੇ ਸੰਪਰਕ ਕਰ ਸਕਦੇ ਹੋ ।