4 ਮਹੀਨੇ ਤੇ 6 ਸਾਲ ਦੀ ਬੱਚੀ ਸਣੇ ਮਾਂ ਨੇ ਨਹਿਰ ‘ਚ ਮਾਰੀ ਛਾਲ, ਦੋਹਾਂ ਬੱਚੀਆਂ ਦੀ ਮੌਤ

Share on Social Media

ਮੁਕੇਰੀਆਂ ਦੇ ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਇਕ ਮਾਂ ਵੱਲੋਂ ਆਪਣੀਆਂ 2 ਧੀਆਂ ਸਮੇਤ ਨਹਿਰ ਵਿਚ ਛਾਲ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਔਰਤ ਨੇ ਪਿੰਡ ਬੰਬੋਵਾਲ ਨੇੜੇ ਆਪਣੀਆਂ ਦੋਵੇਂ ਬੱਚੀਆਂ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ। ਔਰਤ ਸਪਨਾ ਪਤਨੀ ਜਤਿੰਦਰ ਸਿੰਘ ਨੂੰ ਰਾਹਗੀਰਾਂ ਦੀ ਮਦਦ ਨਾਲ ਬਚਾਅ ਲਿਆ ਗਿਆ ਪਰ ਪਾਣੀ ਦੇ ਤੇਜ਼ ਵਹਾ ਨਾਲ ਉਸ ਦੀਆਂ ਦੋਵੇਂ ਧੀਆਂ ਰੁੜ ਗਈਆਂ। ਜਿਨ੍ਹਾਂ ਦੀਆਂ ਲਾਸ਼ਾਂ ਪਾਵਰ ਹਾਊਸ-4 ਤੋਂ ਬਰਾਮਦ ਹੋਈਆਂ।