250 ਤੋਂ ਆਇਆ 100 ‘ਤੇ, ਹੁਣ 30 ਰੁਪਏ ਕਿੱਲੋ ਮਿਲੇਗਾ ਟਮਾਟਰ !!

Share on Social Media

ਦੇਸ਼ ‘ਚ ਟਮਾਟਰ ਦੇ ਖਪਤਕਾਰਾਂ ਨੂੰ ਜਲਦ ਹੀ ਵੱਡੀ ਰਾਹਤ ਮਿਲਣ ਵਾਲੀ ਹੈ। ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਟਮਾਟਰਾਂ ਦੀ ਆਮਦ ਸ਼ੁਰੂ ਹੋਣ ਨਾਲ ਸਤੰਬਰ ਦੇ ਸ਼ੁਰੂ ਵਿੱਚ ਮੌਜੂਦਾ ਟਮਾਟਰ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੀ ਸੰਭਾਵਨਾ ਹੈ। ਨੈਸ਼ਨਲ ਕਮੋਡਿਟੀਜ਼ ਮੈਨੇਜਮੈਂਟ ਸਰਵਿਸਿਜ਼ ਲਿਮਟਿਡ (NCML) ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੇ ਗੁਪਤਾ ਨੇ ਕਿਹਾ ਹੈ ਕਿ ‘ਇਸ ਮਹੀਨੇ ਦੇ ਅੰਤ ਤੱਕ ਸਪਲਾਈ ਦਾ ਦਬਾਅ ਵਧੇਗਾ। ਅਸੀਂ ਉਮੀਦ ਕਰਦੇ ਹਾਂ ਕਿ ਕੀਮਤਾਂ ਵਿੱਚ ਕਾਫ਼ੀ ਕਮੀ ਆਵੇਗੀ ਅਤੇ ਸਤੰਬਰ ਦੇ ਅੱਧ ਤੱਕ ਟਮਾਟਰਾਂ ਦਾ ਭਾਅ 30 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗਾ।