12 ਗੈਂਗਸਟਰ ਦਬੋਚੇ ਗਏ

Share on Social Media

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਮੁੱਖ ਗੁਰਗਿਆਂ ਖਿਲਾਫ਼ ਦੋ ਪੂਰਕ ਦੋਸ਼-ਪੱਤਰ ਦਾਇਰ ਕੀਤੇ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। ਇਹ ਪੂਰਕ ਦੋਸ਼-ਪੱਤਰ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਨੈੱਟਵਰਕ ਨਾਲ ਜੁੜੇ ਮਾਮਲੇ ’ਚ ਦਾਇਰ ਕੀਤੇ ਗਏ ਹਨ। ਇਸ ਨਾਲ ਜੁੜੇ ਘਟਨਾਚੱਕਰ ਵਿਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਅੱਤਵਾਦੀ-ਗੈਂਗਸਟਰ ਗੱਠਜੋੜ ਮਾਮਲੇ ’ਚ 7 ਗੁਰਗਿਆਂ ਨੂੰ ਭਗੌੜਾ ਐਲਾਨ ਦਿੱਤਾ ਹੈ। ਇਸ ਵਿਚ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੇ ਸੂਚੀਬੱਧ ਅੱਤਵਾਦੀ ਅਰਸ਼ਦੀਪ ਡੱਲਾ ਦਾ ਨਾਂ ਵੀ ਸ਼ਾਮਲ ਹੈ।