ਹੱਸਦੇ-ਖੇਡਦੇ ਪਰਿਵਾਰ ‘ਚ ਪੈ ਗਏ ਵੈਣ, ਮਾਂ ਤੇ ਢਾਈ ਸਾਲਾ ਮਾਸੂਮ ਦੀ ਭਿਆਨਕ ਹਾਦਸੇ ‘ਚ ਮੌਤ

Share on Social Media

ਮੋਹਾਲੀ : ਮੋਹਾਲੀ ਦੇ ਲਾਲੜੂ ਵਿਖੇ ਵਾਪਰੇ ਦਰਦਨਾਕ ਹਾਦਸੇ ਦੌਰਾਨ 23 ਸਾਲਾ ਔਰਤ ਅਤੇ ਉਸ ਦੇ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਮ੍ਰਿਤਕਾ ਦਾ ਪਤੀ ਵਾਲ-ਵਾਲ ਬਚ ਗਿਆ। ਮ੍ਰਿਤਕਾ ਦੀ ਪਛਾਣ ਸਿਮਰਨਜੀਤ ਕੌਰ (23) ਵਜੋਂ ਹੋਈ ਹੈ। ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਕੌਰ ਵਾਸੀ ਪਿੰਡ ਬੁਢਨਪੁਰ ਥਾਣਾ ਬਨੂੜ ਆਪਣੇ ਪਤੀ ਗੁਰਜੀਤ ਸਿੰਘ ਅਤੇ ਢਾਈ ਸਾਲਾ ਬੱਚੇ ਅਨਿਲ ਨਾਲ ਲਾਲੜੂ ਮੰਡੀ ਆ ਰਹੀ ਸੀ।