ਹੜ੍ਹਾਂ ਦੇ ਮਾਰੂ ਹਾਲਾਤ ’ਚ ਡਟ ਕੇ ਖੜ੍ਹੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ, ਖੁਦ ਨਿਭਾਅ ਰਹੇ ਮੋਹਰੀ ਭੂਮਿਕਾ

Share on Social Media

ਡੇਰੇ ਦੇ ਸੰਤ ਤੋਂ ਲੈ ਕੇ ਸਿਆਸਤ ਵਿਚ ਰਾਜ ਸਭਾ ਮੈਂਬਰ ਹੋਣ ਦਾ ਵੱਡਾ ਮੁਕਾਮ ਖੱਟਣ ਦੇ ਬਾਵਜੂਦ ਬਲਬੀਰ ਸਿੰਘ ਸੀਚੇਵਾਲ (61) ਜ਼ਮੀਨ ਨਾਲ ਜੁੜੇ ਹੋਏ ਹਨ। ਬੀਤੇ ਮੰਗਲਵਾਰ ਨੂੰ ਜਦੋਂ ਲੋਹੀਆਂ ਵਿਚ ਹੜ੍ਹ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਮਾਹਿਰ ਅਜੇ ਵਿਉਂਤਬੰਦੀ ਦੇ ਪੜਾਅ ਵਿਚ ਸਨ ਉਸ ਸਮੇਂ ਸੰਤ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਮੰਡਾਲਾ ਛੰਨਾ ਵਿਖੇ ਪਾੜ ਦੀ ਮੁਰੰਮਤ ਦੇ ਕੰਮ ਵਿਚ ਲੱਗ ਵੀ ਗਏ ਸਨ ਅਤੇ ਆਪਣੀਆਂ ਕਿਸ਼ਤੀਆਂ ਰਾਹੀਂ ਡੁੱਬੇ ਪਿੰਡ ਵਾਸੀਆਂ ਤੱਕ ਪਹੁੰਚ ਕਰਨ ਲਈ ਕਾਫੀ ਅੱਗੇ ਤੱਕ ਨਿਕਲ ਗਏ ਸਨ। ਜੇਕਰ ਉਨ੍ਹਾਂ ਨੇ ਸਮੇਂ ਸਿਰ ਆਪਣੇ ਦਲੇਰ ਵਾਲੰਟੀਅਰਾਂ ਦੀ ਫੌਜ ਨੂੰ ਮੋਰਚੇ ’ਤੇ ਨਾ ਲਗਾਇਆ ਹੁੰਦਾ ਤਾਂ ਸ਼ਾਇਦ ਹੁਣ ਹਾਲਾਤ ਹੋਰ ਵੀ ਬਦਤਰ ਹੁੰਦੇ।