ਹੈਰਾਨ ਕਰ ਦੇਣ ਵਾਲੀ ਖ਼ਬਰ ……ਛੁੱਟੀ ਕੱਟਕੇ ਵਾਪਸ ਪਰਤੇ ਕੈਦੀ ਨੇ ਸਰੀਰ ਦੇ ਅਜਿਹੀ ਜਗ੍ਹਾ ਲੁਕਾਈ ਹੈਰੋਇਨ

Share on Social Media

ਫਰੀਦਕੋਟ * ਜਿਲਾ ਫਰੀਦਕੋਟ ਦੀ ਜੇਲ੍ਹ ਅੰਦਰ 20 ਸਾਲ ਦੀ ਸਜ਼ਾ ਕੱਟ ਰਿਹਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਦਾ ਰਹਿਣ ਵਾਲਾ ਕੈਦੀ ਮਨਦੀਪ ਸਿੰਘ ਜੋ ਕੇ ਪੈਰੋਲ ਕੱਟ ਜੇਲ੍ਹ ਵਾਪਿਸ ਆਇਆ ਸੀ , ਉਸਦੇ ਗੁਪਤ ਅੰਗ ‘ਚ ਲੁਕੋ ਕੇ ਅੰਦਰ ਲਿਜਾਈ ਜਾ ਰਹੀ 180 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਹੈਰੋਇਨ ਬਰਾਮਦ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ ਤੇ ਕੈਦੀ ਮਨਦੀਪ ਸਿੰਘ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ !!