ਹਰਿਆਣਾ ਵਿਚ ਹਾਲਾਤ ਵਿਗੜੇ।

Share on Social Media

ਹਰਿਆਣਾ ਦੇ ਨੂਹ ਵਿਚ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਮਾਤਰਸ਼ਕਤੀ ਦੁਰਗਾ ਵਾਹਿਨੀ ਵੱਲੋਂ ਕੱਢੀ ਜਾ ਰਹੀ ਬ੍ਰਿਜਮੰਡਲ ਯਾਤਰਾ ਦੌਰਾਨ ਹੰਗਾਮਾ ਹੋ ਗਿਆ। ਦੋ ਧਿਰਾਂ ਵਿਚਾਲੇ ਹੋਏ ਟਕਰਾਅ ਮਗਰੋਂ ਤਿੰਨ ਦਰਜਨ ਤੋਂ ਵੱਧ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ‘ਤੇ ਵੀ ਪਥਰਾਅ ਕੀਤਾ ਗਿਆ। ਭੀੜ ਵੱਲੋਂ ਚੱਲੀ ਗੋਲ਼ੀ ਵਿਚ ਹੋਮਗਾਰਡ ਦੇ 2 ਜਵਾਨਾਂ ਦੀ ਮੌਤ ਹੋ ਗਈ।
ਹਿੰਸਾ ਵਿਚ ਕਈ ਲੋਕ ਤੇ ਪੁਲਸ ਵਾਲੇ ਜ਼ਖ਼ਮੀ ਹੋ ਗਏ। ਮੇਵਾਤ ਦੇ DSP ਸੱਜਨ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੈ। ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਨਿਲ ਦੇ ਢਿੱਡ ਵਿਚ ਗੋਲ਼ੀ ਲੱਗੀ ਹੈ। ਭੀੜ ਨੇ ਨੂਹ ਦੇ ਸਾਈਬਰ ਪੁਲਸ ਸਟੇਸ਼ਨ ‘ਤੇ ਵੀ ਹਮਲਾ ਕੀਤਾ। ਬਦਮਾਸ਼ਾਂ ਨੇ ਪਥਰਾਅ ਕੀਤਾ ।