ਲੁਧਿਆਣਾ:- ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਦੀਪ ਹਸਪਤਾਲ ਵਿਚ ਦਾਖਲ ਉਘੇ ਲੋਕ ਗਾਇਕ ਸੁਰਿੰਦਰ ਛਿੰਦਾ ਹੁਣ ਠੀਕ ਹੋ ਰਹੇ ਹਨ। ਛਿੰਦਾ ਦੀ ਪਹਿਲਾਂ ਹਾਲਤ ਨਾਜ਼ੁਕ ਬਣੀ ਹੋਈ ਸੀ ਪਰ ਡਾਕਟਰਾਂ ਨੇ ਕਿਹਾ ਹੈ ਕਿ ਹੁਣ ਉਹ ਠੀਕ ਹੋ ਰਹੇ ਹਨ। ਉਨਾਂ ਦੀ ਮੌਤ ਦੀ ਝੂਠੀ ਖਬਰ ਵੀ ਇਕ ਚੈਨਲ ਨੇ ਚਲਾ ਦਿੱਤੀ ਸੀ।ਸੂਤਰਾਂ ਨੇ ਕਿਹਾ ਕਿ ਲੋਕ ਗਾਇਕ ਬੱਬੂ ਮਾਨ ਤੇ ਹੰਸ ਰਾਜ ਹੰਸ ਵੀ ਉਨਾਂ ਦਾ ਪਤਾ ਲੈਣ ਹਸਪਤਾਲ ਗਏ ਸਨ। ਸੁਰਿੰਦਰ ਛਿੰਦਾ ਦੇ ਪ੍ਰਸ਼ੰਸਕਾਂ ਨੇ ਉਨਾਂ ਦੀ ਸਿਹਤਮੰਦੀ ਲਈ ਅਰਦਾਸਾਂ ਕੀਤੀਆਂ ਹਨ।