ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ ‘ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ ‘ਤੇ ਹੋਵੇਗੀ ਪਾਬੰਦੀ

Share on Social Media

ਨਵੀਂ ਦਿੱਲੀ – ਦਿੱਲੀ ਹਵਾਈ ਅੱਡੇ ‘ਤੇ 15 ਅਗਸਤ ਦੀ ਸਵੇਰ ਅਤੇ ਸ਼ਾਮ ਨੂੰ ਕੁਝ ਘੰਟਿਆਂ ਲਈ ਗੈਰ-ਅਨੁਸੂਚਿਤ ਉਡਾਣਾਂ ਨੂੰ ਨਾ ਤਾਂ ਹਵਾਈ ਅੱਡੇ ਤੋਂ ਉਤਰਨ ਅਤੇ ਨਾ ਹੀ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਦਿੱਲੀ ਹਵਾਈ ਅੱਡੇ ਤੋਂ ਨਿਰਧਾਰਿਤ ਉਡਾਣਾਂ ਦੀ ਆਵਾਜਾਈ ‘ਤੇ ਕੋਈ ਅਸਰ ਨਹੀਂ ਪਵੇਗਾ।

ਦਿੱਲੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਵੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 15 ਅਗਸਤ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤੱਕ ਏਅਰਲਾਈਨਜ਼ ਦੀਆਂ ਗੈਰ-ਨਿਰਧਾਰਤ ਉਡਾਣਾਂ ਅਤੇ ਵਿਸ਼ੇਸ਼ (ਚਾਰਟਰਡ) ਉਡਾਣਾਂ ਨੂੰ ਨਾ ਤਾਂ ਟੇਕ ਆਫ ਅਤੇ ਨਾ ਹੀ ਲੈਂਡ ਕਰਨ ਦੀ ਇਜਾਜ਼ਤ ਹੋਵੇਗੀ। ਅਧਿਕਾਰੀਆਂ ਮੁਤਾਬਕ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਅਧੀਨ ਏਅਰੋਨਾਟਿਕਲ ਇਨਫਰਮੇਸ਼ਨ ਸਰਵਿਸਿਜ਼ ਦੁਆਰਾ ਇਸ ਸਬੰਧ ਵਿੱਚ ਇੱਕ ‘ਨੋਟਮ’ (ਏਅਰਮੈਨ ਨੂੰ ਨੋਟਿਸ) ਵੀ ਜਾਰੀ ਕੀਤਾ ਗਿਆ ਹੈ।