ਸੁਖਪਾਲ ਖਹਿਰਾ ਖ਼ਿਲਾਫ਼ ਜਾਂਚ ਲਈ ਪੰਜਾਬ ਸਰਕਾਰ ਨੇ ਬਣਾਈ ਯੋਜਨਾ

Share on Social Media

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਨਸ਼ਾ ਤਸਕਰੀ ਕੇਸ ‘ਚ ਪੰਜਾਬ ਸਰਕਾਰ ਹੁਣ ਈ. ਡੀ. ਦੀ ਰਿਪੋਰਟ ਨੂੰ ਆਧਾਰ ਬਣਾ ਕੇ ਉਨ੍ਹਾਂ ਖ਼ਿਲਾਫ਼ ਜਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਨੂੰ ਪੀ. ਐੱਮ. ਐੱਲ. ਏ. ਤਹਿਤ ਕੇਸ ‘ਚ ਈ. ਡੀ. ਵੱਲੋਂ ਤਿਆਰ 80 ਪੇਜਾਂ ਦੀ ਜਾਂਚ ਰਿਪੋਰਟ ਘੋਖਣ ਲਈ ਆਖਿਆ ਹੈ।

ਈ. ਡੀ. ਦੀ ਰਿਪੋਰਟ ‘ਚ ਮਿਲੇ ਤੱਥਾਂ ਦੀ ਪੁਸ਼ਟੀ ਅਤੇ ਮੁੜ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਨੇ ਜਲਾਲਾਬਾਦ ਦੀ ਇਕ ਅਦਾਲਤ ਤੋਂ ਖਹਿਰਾ ਦਾ 2 ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਸੁਖਪਾਲ ਖਹਿਰਾ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲਸ ਰਿਮਾਂਡ ਤਹਿਤ ਉਹ ਨਾਭਾ ਜੇਲ੍ਹ ‘ਚ ਬੰਦ ਹਨ। ਅਧਿਕਾਰੀ ਨੇ ਕਿਹਾ ਕਿ ਈ. ਡੀ. ਦੀ ਰਿਪੋਰਟ ‘ਚ ਵਿਧਾਇਕ ਸੁਖਪਾਲ ਖਹਿਰਾ, ਗੁਰਦੇਵ ਸਿੰਘ, ਖਹਿਰਾ ਦੇ ਪੀ. ਏ. ਅਤੇ ਪੀ.ਐੱਸ. ਓ. ਜੋਗਾ ਸਿੰਘ ਅਤੇ ਚਰਨਜੀਤ ਕੌਰ ਦਰਮਿਆਨ ਫੋਨ ‘ਤੇ ਸੰਪਰਕ ਹੋਣ ਦੀ ਗੱਲ ਕਹੀ ਗਈ ਹੈ।