ਸਿੱਧੂ ਪੁੱਜੇ ਬਿਮਾਰ ਪਤਨੀ ਨਾਲਮੰਦਰ।

Share on Social Media

ਵਾਰਾਨਸੀ : ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਪਤਨੀ ਦੇ ਬੇਟੇ ਨਾਲ ਤਿੰਨ ਦਿਨਾ ਨਿੱਜੀ ਯਾਤਰਾ ’ਤੇ ਕਾਸ਼ੀ ਪੁੱਜੇ। ਦੁਪਹਿਰੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਸਿਆਸਤ ਬਾਰੇ ਗੱਲ ਨਾ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਕਾਸ਼ੀ ’ਚ ਮੇਰੀ ਇਹ ਯਾਤਰਾ ਪੂਰੀ ਤਰ੍ਹਾਂ ਨਿੱਜੀ ਤੇ ਧਾਰਮਿਕ ਹੈ। ਪਤਨੀ ਕੈਂਸਰ ਦੀ ਮਰੀਜ਼ ਹੈ ਤੇ ਉਨ੍ਹਾਂ ਦੀ ਪ੍ਰਬਲ ਇੱਛਾ ਸੀ ਕਿ ਬਾਬਾ ਵਿਸ਼ਵਨਾਥ ਤੇ ਮਾਂ ਵਿਸ਼ਾਲਕਸ਼ਮੀ ਦਾ ਦਰਸ਼ਨ ਤੇ ਪੂਜਨ ਕੀਤਾ ਜਾਵੇ। ਇਸ ਲਈ ਪਤਨੀ ਤੇ ਪੁੱਤਰ ਨਾਲ ਇੱਥੇ ਆਇਆ ਹਾਂ। ਕਾਂਗਰਸੀ ਆਗੂ ਨੇ ਕਿਹਾ ਕਿ ਮੇਰੀ ਮਾਂ ਹਿੰਦੂ ਸੀ ਤੇ ਮੈਂ ਵੀ ਦੁਰਗਾ ਮਾਂ ਦਾ ਭਗਤ ਹਾਂ।