ਬਟਾਲਾ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਬਕਾ ਐੱਮ. ਐੱਲ. ਏ ਅਸ਼ਵਨੀ ਸੇਖੜੀ ਨੇ ਪੁੱਤਰ ਨਾਲ ਰਲ ਕੇ ਆਪਣੇ ਭਰਾ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਾਬਕਾ ਰਾਜ ਮੰਤਰੀ ਅਸ਼ਵਨੀ ਸੇਖੜੀ ਅਤੇ ਉਨ੍ਹਾਂ ਦਾ ਪੁੱਤਰ ਅਭਿਨਵ ਸੇਖੜੀ ਆਪਣੇ ਛੋਟੇ ਭਰਾ ਇੰਦਰ ਸੇਖੜੀ ਨਾਲ ਕੁੱਟਮਾਰ ਕਰ ਰਹੇ ਹਨ।
ਇਸ ਦੌਰਾਨ ਅਸ਼ਵਨੀ ਸੇਖੜੀ ਨਾਲ ਸੁਰੱਖਿਆ ਕਰਮੀ ਵੀ ਨਜ਼ਰ ਆ ਰਹੇ ਹਨ। ਅਸ਼ਵਨੀ ਸੇਖੜੀ ਪਹਿਲਾ ਕਾਂਗਰਸ ਤੋਂ ਐੱਮ. ਐੱਲ. ਏ ਅਤੇ ਰਾਜ ਮੰਤਰੀ ਰਹਿ ਚੁੱਕੇ ਹਨ ਅਤੇ ਹੁਣ ਭਾਜਪਾ ‘ਚ ਹਨ । ਦੱਸ ਦੇਈਏ ਉਨ੍ਹਾਂ ਦਾ ਛੋਟਾ ਭਰਾ ਇੰਦਰ ਸੇਖੜੀ ਵੀ ਭਾਜਪਾ ਆਗੂ ਹਨ।