ਸਚਿਨ ਬਿਸ਼ਨੋਈ ਦੇ ਕਬੂਲਨਾਮੇ ’ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ

Share on Social Media

ਗੈਂਗਸਟਰ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਵੱਡਾ ਖ਼ੁਲਾਸਾ ਕੀਤਾ ਹੈ। ਸਚਿਨ ਨੇ ਦੱਸਿਆ ਕਿ ਸਿੱਧੂ ਤੇ ਲਾਰੈਂਸ ਬਿਸ਼ਨੋਈ ਵਿਚਾਲੇ ਕਬੱਡੀ ਕੱਪ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਲਾਰੈਂਸ ਨੇ ਸਿੱਧੂ ਨੂੰ ਇਕ ਕਬੱਡੀ ਕੱਪ ’ਚ ਜਾਣ ਤੋਂ ਮਨ੍ਹਾ ਕੀਤਾ ਸੀ ਤੇ ਦੋਵਾਂ ਵਿਚਾਲੇ ਬਹਿਸ ਵੀ ਹੋਈ ਸੀ। ਲਾਰੈਂਸ ਤੇ ਸਿੱਧੂ ਵਿਚਾਲੇ ਗਾਲ੍ਹੀ-ਗਲੋਚ ਵੀ ਹੋਈ। ਇਸ ਤੋਂ ਬਾਅਦ ਲਾਰੈਂਸ ਨੇ ਗੋਲਡੀ ਬਰਾੜ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਸਿੱਧੂ ਦੇ ਕਤਲ ਦੀ ਪਲਾਨਿੰਗ ਸ਼ੁਰੂ ਹੋ ਗਈ।

ਇਸ ਸਬੰਧੀ ਹੁਣ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਐੱਸ. ਐੱਸ. ਪੀ. ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਐੱਸ. ਐੱਸ. ਪੀ. ਨੂੰ ਕਿਹਾ ਕਿ ਇਸ ਇਕਬਾਲੀਆ ਬਿਆਨ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਮਿੱਢੂਖੇੜਾ ਨਾਲ ਉਨ੍ਹਾਂ ਦਾ ਕਦੇ ਕੋਈ ਵਿਵਾਦ ਨਹੀਂ ਰਿਹਾ ਹੈ। ਉਹ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਮਿਲ ਕੇ ਆਏ ਸਨ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਦਾ ਕਸੂਰ ਨਿਕਲਦਾ ਹੈ ਤਾਂ ਉਹ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਮੁਆਫ਼ੀ ਮੰਗਣਗੇ।