ਵਿਸ਼ਵ ਕੱਪ ਫਾਈਨਲ ‘ਚ ਵੱਡੀ ਚੂਕ… ਮੈਦਾਨ ‘ਚ ਦਾਖਲ ਹੋਇਆ ਫਲਸਤੀਨ ਸਮਰਥਕ, ਕੋਹਲੀ ਨੂੰ ਪਿੱਛਿਓਂ ਫੜਿਆ

Share on Social Media

ਭਾਰਤ ਦੀ ਮੇਜ਼ਬਾਨੀ ਵਿਚ ਖੇਡੇ ਜਾ ਰਹੇ ਵਨਡੇ ਵਰਲਡ ਕੱਪ 2023 ਲਈ ਅੱਜ (19 ਨਵੰਬਰ) ਬਹੁਤ ਖਾਸ ਦਿਨ ਹੈ। ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਮੈਚ ‘ਚ ਟਾਸ ਹਾਰ ਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈ। ਮੈਚ ਦੌਰਾਨ ਇਕ ਦਰਸ਼ਕ ਅਚਾਨਕ ਮੈਦਾਨ ‘ਚ ਆ ਗਿਆ ਅਤੇ ਵਿਰਾਟ ਕੋਹਲੀ ਦੇ ਨੇੜੇ ਜਾ ਕੇ ਉਸ ਨੂੰ ਪਿੱਛੇ ਤੋਂ ਫੜ ਲਿਆ।

ਦਰਅਸਲ ਇਹ ਦਰਸ਼ਕ ਫਲਸਤੀਨ ਪੱਖੀ ਸੀ। ਉਸ ਨੇ ਫਲਸਤੀਨ ਦੇ ਝੰਡੇ ਵਾਲਾ ਮਾਸਕ ਵੀ ਪਾਇਆ ਹੋਇਆ ਸੀ। ਇਹ ਘਟਨਾ ਭਾਰਤੀ ਪਾਰੀ ਦੌਰਾਨ 14ਵੇਂ ਓਵਰ ਦੀ ਤੀਜੀ ਗੇਂਦ ਤੋਂ ਬਾਅਦ ਵਾਪਰੀ। ਇਸ ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਕਰਮਚਾਰੀ ਆਏ ਅਤੇ ਉਸ ਦਰਸ਼ਕ ਨੂੰ ਫੜ ਕੇ ਬਾਹਰ ਕੱਢ ਦਿੱਤਾ। ਇਸ ਘਟਨਾ ਦੇ ਵੀਡੀਓ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਘਟਨਾ ਦੌਰਾਨ ਵਿਰਾਟ ਕੋਹਲੀ 29 ਦੌੜਾਂ ‘ਤੇ ਅਤੇ ਕੇਐੱਲ ਰਾਹੁਲ 6 ਦੌੜਾਂ ‘ਤੇ ਖੇਡ ਰਹੇ ਸਨ। ਜਦੋਂ ਕਿ ਇਹ 14ਵਾਂ ਓਵਰ ਸਪਿਨਰ ਐਡਮ ਜ਼ਾਂਪਾ ਵੱਲੋਂ ਸੁੱਟਿਆ ਜਾ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਵਿਸ਼ਵ ਕੱਪ ਤੋਂ ਪਹਿਲਾਂ ਵੀ ਕਈ ਵਾਰ ਹਮਾਸ ਅਤੇ ਇਜ਼ਰਾਈਲ ਵਿਚਾਲੇ ਜਾਰੀ ਜੰਗ ਨਾਲ ਜੁੜੇ ਕੁਝ ਮਾਮਲੇ ਸਾਹਮਣੇ ਆਏ ਹਨ।