ਸਾਦਿਕ, 4 ਅਕਤੂਬਰ
ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਿਰਵਿਘਨ ਚਲਾਉਣ ਲਈ ਲਗਾਤਾਰ ਯਤਨ ਜਾਰੀ ਹਨ ਤੇ ਬਹੁਤ ਥਾਂਵਾਂ ਤੇ ਜਿਥੇ ਸੁੱਕੇ ਤੇ ਸਾਫ ਝੋਨੇ ਦੀ ਆਮਦ ਹੋ ਚੁੱਕੀ ਹੈ ਉਥੇ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਸਾਦਿਕ ਵਿਖੇ ਆੜ੍ਹਤੀਆ ਐਸੋ.ਸਾਦਿਕ ਦੇ ਪ੍ਰਧਾਨ ਜੈਦੀਪ ਸਿੰਘ ਬਰਾੜ ਦੀ ਆੜ੍ਹਤ ਮੈ: ਬਾਬਾ ਫਰੀਦ ਟ੍ਰੇਡਿੰਗ ਕੰਪਨੀ ਤੇ ਕਿਸਾਨ ਲਖਵਿੰਦਰ ਸਿੰਘ ਦੀ ਪਹਿਲੀ ਢੇਰੀ ਪਨਗ੍ਰੇਨ ਨੂੰ ਸਰਕਾਰੀ ਖਰੀਦ ਸ਼ੁਰੂ ਕਰਾਉਣ ਤੋਂ ਬਾਅਦ ਕਿਸਾਨਾਂ ਤੇ ਆੜ੍ਹਤੀਆਂ ਨਾਲ ਸਾਂਝੀ ਕਰਦਿਆਂ ਸ. ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਨੇ ਕੀਤੀ। ਜੈਦੀਪ ਬਰਾੜ ਨੇ ਵਿਧਾਇਕ ਸੇਖੋਂ ਦਾ ਮੂੰਹ ਮਿੱਠਾ ਕਰਵਾਇਆ ਤੇ ਸੇਖੋ ਨੇ ਕਿਸਾਨ ਦਾ ਮੂੰਹ ਮਿਠਾ ਕਰਵਾ ਕੇ ਵਧਾਈ ਦਿੱਤੀ। ਉਨਾਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਝੋਨੇ ਦਾ ਦਾਣਾ ਦਾਣਾ ਖਰੀਦ ਕੀਤਾ ਜਾਵੇਗਾ।ਰੋਜਾਨਾ ਬੋਲੀ ਹੋਵੇਗੀ ਤੇ ਨਾਲੋ ਨਾਲ ਬੋਰੀਆਂ ਲੋਡਿੰਗ ਹੋ ਕੇ ਸ਼ੈਲਰ ਵਿੱਚ ਭੇਜ ਦਿੱਤੀਆਂ ਜਾਣਗੀਆਂ ਤੇ ਡੇਟ ਵਾਈਜ ਕਿਸਾਨਾਂ ਦੇ ਖਾਤੇ ਵਿੱਚ ਰੁਪਏ ਆਉਣੇ ਸ਼ੁਰੂ ਹੋ ਜਾਣਗੇ।ਮਾਰਕੀਟ ਕਮੇਟੀ ਦੇ ਸਕੱਤਰ ਕਲਗਾ ਸਿੰਘ ਚੜੇ੍ਹਵਾਨ ਨੇ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਮੰਡੀਆਂ ਤੇ ਸ਼ੈਲਰ ਅਲਾਟ ਹੋ ਚੁੱਕੇ ਹਨ ਤੇ ਸਾਦਿਕ ਵਿਖੇ ਪਨਗੇ੍ਰਨ, ਮਾਰਕਫੈਡ ਤੇ ਪਨਸਪ ਖਰੀਦ ਕਰਨਗੀਆਂ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਤੇ ਸੁੱਕਾ ਝੋਨਾ ਲੈ ਕੇ ਮੰਡੀਆਂ ਵਿੱਚ ਆਉਣ ਤੇ ਹਰ ਢੇਰੀ ਦਾ ਇੰਦਰਾਜ ਕਰਾਉਣ।ਇਸ ਮੌਕੇ ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਸੁਖਰਾਜ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਸਾਦਿਕ, ਵਰਿੰਦਰ ਸ਼ਰਮਾ ਮੈਨੇਜਰ ਸੀ.ਐਮ.ਐਸ, ਸ਼ਰਨਬੀਰ ਸਿੰਘ ਸੰਧੂ ਬਰਾਂਚ ਮੈਨੇਜਰ ਮਾਰਕਫੈਡ, ਗੁਰਸ਼ਰਨ ਸਿੰਘ ਧਾਲੀਵਾਲ ਇੰਸਪੈਕਟਰ ਮਾਰਕਫੈਡ, ਮੋਹਨਜੀਤ ਸਿੰਘ ਬਰਾੜ ਏ.ਐਫ.ਐਸ.ਓ, ਗੁਰਬਾਜ਼ ਸਿੰਘ, ਪ੍ਰਤਾਪ ਸਿੰਘ ਸਿੱਧੂ ਇੰਸਪੈਕਟਰ ਪਨਗ੍ਰੇਨ, ਰੇਵਤੀ ਰਮਨ ਮੰਡੀ ਸੁਪਰਵਾਈਜ਼ਰ, ਰੁਪਿੰਦਰ ਸਿੰਘ ਸੰਧੂ, ਪ੍ਰਗਟ ਸਿੰਘ ਸਰਕਲ ਇੰਚਾਰਜ ਸਾਦਿਕ, ਉੱਤਮ ਸਿੰਘ ਡੋਡ, ਹਰਜੀਤ ਸਿੰਘ ਚੰਨੀਆਂ, ਗੁਰਸੇਵਕ ਸਿੰਘ ਬੁੱਟਰ, ਮਾ. ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਸੰਧੂ ਪਿੰਡੀ, ਸਨੀ ਅਰੋੜਾ, ਅਵਤਾਰ ਸਿੰਘ, ਮਹਿੰਦਰ ਸਿੰਘ ਬਰਾੜ,ਗੁਰਪ੍ਰੀਤ ਸਿੰਘ ਬਰਾੜ, ਕੁਲਵੰਤ ਸਿੰਘ ਜਨੇਰੀਆਂ, ਜਗਨਾਮ ਸਿੰਘ, ਹਰਜੀਤ ਸਿੰਘਫ ਹੀਰਾ, ਬਲਜਿੰਦਰ ਸਿੰਘ ਭੁੱਲਰ ਵੀ ਹਾਜਰ ਸਨ।
ਤਾਜਪ੍ਰੀਤ ਸੋਨੀ ਦੀ ਰਿਪੋਰਟ