-ਬਠਿੰਡਾ, – ਪਲਾਟ ਘੁਟਾਲੇ ਵਿਚ ਨਾਮਜ਼ਦ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਗੰਨਮੈਨ ਗੁਰਤੇਜ ਸਿੰਘ ਦੇ ਬਠਿੰਡਾ ਦੀ ਗਰੀਨ ਸਿਟੀ ਸਥਿਤ ਘਰ ਵਿਚ ਅੱਜ ਵਿਜੀਲੈਂਸ ਬਿਊਰੋ ਦੀ ਟੀਮ ਨੇ ਦਸਤਕ ਦਿੱਤੀ ਪਰ ਮੌਕੇ ’ਤੇ ਘਰ ਵਿਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਰਕੇ ਵਿਜੀਲੈਂਸ ਨੂੰ ਖ਼ਾਲੀ ਹੱਥ ਵਾਪਿਸ ਮੁੜਨਾ ਪਿਆ ।