ਆਸਟ੍ਰੇਲੀਆ:ਏਡਜ਼ ਬਲੱਡ ਕੈਂਸਰ ਤੋਂ ਵੀ ਵੱਧ ਘਾਤਕ ਬਿਮਾਰੀ ਹੈ। ਪਰ ਹੁਣ ਬਲੱਡ ਕੈਂਸਰ ਦੀ ਇੱਕ ਦਵਾਈ ਏਡਜ਼ ਦੇ ਇਲਾਜ ਵਿੱਚ ਕਾਰਗਰ ਸਾਬਤ ਹੋਈ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਬਲੱਡ ਕੈਂਸਰ ਦੀ ਦਵਾਈ ਐੱਚਆਈਵੀ ਸੰਕਰਮਿਤ ਸੈੱਲਾਂ ਨੂੰ ਮਾਰ ਦਿੰਦੀ ਹੈ। ਇਹ ਦਵਾਈ ਐੱਚਆਈਵੀ ਦੇ ਇਲਾਜ ਦੀ ਦਿਸ਼ਾ ‘ਚ ਇਕ ਕਦਮ ਅੱਗੇ ਵਧਾ ਸਕਦੀ ਹੈ। ਇਹ ਖੋਜ ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਕੀਤੀ ਹੈ।