ਲੁਧਿਆਣਾ ‘ਚ ਰਾਤ ਵੇਲੇ ਵੱ.ਡੀ ਵਾ.ਰ.ਦਾ.ਤ, ਜਿੰਮ ਮਾਲਕ ਨੂੰ ਰਾਹ ‘ਚ ਰੋਕ ਮਾਰੀਆਂ ਗੋ.ਲੀ.ਆਂ

Share on Social Media

ਲੁਧਿਆਣਾ : ਇੱਥੇ ਸ਼ਿਮਲਾਪੁਰੀ ਦੇ ਲੁਹਾਰੀ ਪੁਲ ਨੇੜੇ ਮੰਗਲਵਾਰ ਦੇਰ ਰਾਤ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ‘ਚ ਜਾ ਰਹੇ ਜਿੰਮ ਮਾਲਕ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇਕ ਗੋਲੀ ਜਿੰਮ ਮਾਲਕ ਦੀ ਲੱਤ ‘ਤੇ ਲੱਗੀ। ਘਟਨਾ ਨੂੰ ਅੰਜਾਮ ਦੇਣ ਮਗਰੋਂ ਫਾਇਰਿੰਗ ਕਰਨ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਦਾ ਪਤਾ ਲੱਗਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਜ਼ਖਮੀ ਜਿੰਮ ਮਾਲਕ ਨੂੰ ਉਸ ਦੇ ਦੋਸਤ ਨੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।

ਉਸ ਦੀ ਪਛਾਣ ਮਨਦੀਪ ਨਗਰ ਪਿੱਪਲ ਚੌਂਕ ਦੇ ਰਹਿਣ ਵਾਲੇ ਕੁਲਦੀਪ ਸਿੰਘ ਕੋਹਲੀ ਦੇ ਤੌਰ ‘ਤੇ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਾਰ ਫਾਇਰ ਕੀਤੇ ਪਰ ਅਧਿਕਾਰੀਆਂ ਨੇ ਕਿੰਨੇ ਰਾਊਂਡ ਫਾਇਰ ਹੋਏ, ਇਸ ਦੀ ਪੁਸ਼ਟੀ ਨਹੀਂ ਕੀਤੀ। ਕੋਹਲੀ ਨੇ ਇਲਾਜ ਦੌਰਾਨ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਕਾਰ ‘ਚ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ।