ਰੂਪਨਗਰ ਵਿਖੇ ਸਕੂਲ ਦੇ ਸਾਹਮਣੇ ਵਾਪਰਿਆ ਸੜਕ ਹਾਦਸਾ, 4 ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ

Share on Social Media

ਰੂਪਨਗਰ – ਰੂਪਨਗਰ ਵਿਖੇ ਹੌਲੀ ਫੈਮਿਲੀ ਸਕੂਲ ਦੇ ਸਾਹਮਣੇ ਚਾਰ ਵਾਹਨਾਂ ਦੀ ਟੱਕਰ ਹੋਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀਆਂ ਦਾ ਨੁਕਸਾਨ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਬੱਸ ਨੰਗਲ ਤੋਂ ਰੋਪੜ ਆ ਰਹੀ ਸੀ ਜਦੋਂ ਇਹ ਬੱਸ ਹੋਲੀ ਫੈਮਿਲੀ ਸਕੂਲ ਨੇੜੇ ਪਹੁੰਚੀ ਤਾਂ ਟਰੱਕ ਨੂੰ ਓਵਰਟੇਕ ਕਰਦੇ ਹੋਏ ਆਪਣੇ ਸਾਈਡ ਤੋਂ ਦੂਜੀ ਸਾਈਡ ਚਲੀ ਗਈ ਅਤੇ ਬੱਸ ਦੇ ਅੱਗੇ ਕੁਝ ਆ ਜਾਣ ਕਾਰਨ ਉਸ ਨੇ ਬ੍ਰੇਕ ਮਾਰ ਦਿੱਤੀ, ਜਿਸ ਦੇ ਪਿੱਛੇ ਆਉਂਦੀ ਇਕ ਸਵਿੱਫਟ ਕਾਰ ਉਸ ਦੇ ਪਿੱਛੇ ਆ ਰਹੀ ਇਕ ਬਰੀਜਾ ਕਾਰ ਅਤੇ ਉਸ ਦੇ ਪਿੱਛੇ ਆ ਰਹੇ ਇਕ ਘੋੜੇ ਟਰਾਲੇ ਨੇ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ।