ਰਾਜ ਸਭਾ ਮੈਂਬਰ ਸਾਹਨੀ ਨੇ ਕੀਤਾ ਇਹ ਕੰਮ! ਜਾਣੋ ਕੀ?

Share on Social Media

ਨਵੀਂ ਦਿੱਲੀ:ਰਾਜ ਸਭਾ ਮੈਂਬਰ ਅਤੇ ‘ਸੰਨ ਫਾਊਂਡੇਸ਼ਨ’ ਦੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਨਿ ਮੌਕੇ ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਸਕੀਮ ਤਹਿਤ 15 ਹੋਣਹਾਰ ਪੰਜਾਬੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਕਰੀਅਰ ਲਈ ਗੋਦ ਲਿਆ। ਇਨ੍ਹਾਂ ਵਿਦਿਆਰਥੀਆਂ ’ਚ ਗੁਰਸਿਮਰਨ ਕੌਰ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਐੱਮਬੀਬੀਐੱਸ/ਐੱਮਡੀ ਤੇ ਕਨਿਸ਼ ਗੋਇਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐੱਮਬੀਬੀਐੱਸ ਕਰ ਰਹੀ ਹੈ। ਇੱਕ ਵਪਾਰਕ ਪਾਇਲਟ, ਦੱਖਣੀ ਅਫਰੀਕਾ ’ਚ ਸਿਖਲਾਈ ਲੈ ਰਿਹਾ ਹੈ ਤੇ ਚਾਰ ਵਿਦਿਆਰਥੀ ਅਮਨਜੋਤ ਕੌਰ, ਦਲਜੀਤ ਕੌਰ, ਰਾਜਵੀਰ ਸਿੰਘ ਅਤੇ ਨਵੀਨ ਕੁਮਾਰ, ਇੰਜਨੀਅਰਿੰਗ ਕਰ ਰਹੇ ਹਨ। ਜਦਕਿ ਜਯਾ ਵਰਮਾ ਅਤੇ ਨਿਤੀਸ਼ ਕੁਮਾਰ ਆਰਕੀਟੈਕਚਰ ਦੀ ਪੜ੍ਹਾਈ ਕਰ ਰਹੇ ਹਨ। ਹਾਲ ਹੀ ’ਚ ਸਟੇਟ ਚੈਂਪੀਅਨਸ਼ਿਪ ’ਚ ਸੋਨ ਤਗਮਾ ਜੇਤੂ ਡਿਸਕਸ ਥ੍ਰੋਅਰ ਭਰਤਪ੍ਰੀਤ ਸਿੰਘ ਸਮੇਤ ਦੋ ਖਿਡਾਰੀਆਂ ਨੂੰ ਵੀ ਵਜ਼ੀਫ਼ਾ ਦਿੱਤਾ ਗਿਆ ਹੈ। ਇਨ੍ਹਾਂ ’ਚ ਦੋ ਲੜਕੀਆਂ ਜੋ ਇਕੱਠੇ ਨਰਸਿੰਗ ਕਰ ਰਹੀਆਂ ਹਨ ਅਤੇ ਦੋ ਉੱਭਰਦੀਆਂ ਗਾਇਕਾ ਅਟਵਾਲ ਭੈਣਾਂ ਵੀ ਸ਼ਾਮਲ ਹਨ।