ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ਵਿਆਹ ਲਈ ਪੁੱਜੇ ਉਦੈਪੁਰ

Share on Social Media

ਜੈਪੁਰ:ਆਮ ਆਦਮੀ ਪਾਰਟੀ (ਆਪ) ਨੇਤਾ ਰਾਘਵ ਚੱਢਾ ਅਤੇ ਅਦਾਕਾਰਾ ਪਰਿਨਤੀ ਚੋਪੜਾ ਇਸ ਹਫਤੇ ਹੋਣ ਵਾਲੇ ਆਪਣੇ ਵਿਆਹ ਤੋਂ ਪਹਿਲਾਂ ਅੱਜ ਉਦੈਪੁਰ ਪਹੁੰਚ ਗਏ। ਸ਼ਨਿਚਰਵਾਰ ਨੂੰ ਵਿਆਹ ਤੋਂ ਪਹਿਲਾਂ ਦੇ ਸਮਾਗਮ ਅਤੇ ਐਤਵਾਰ ਨੂੰ ਉਦੈਪੁਰ ਦੇ ‘ਦਿ ਲੀਲਾ ਪੈਲੇਸ’ ‘ਚ ਹੋਣ ਵਾਲੇ ਵਿਆਹ ‘ਚ ਕਈ ਪ੍ਰਮੁੱਖ ਸਿਆਸਤਦਾਨਾਂ ਅਤੇ ਫਿਲਮੀ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪਰਿਨੀਤੀ (34) ਅਤੇ ਚੱਢਾ (34) ਆਪਣੇ ਪਰਿਵਾਰਾਂ ਸਮੇਤ ਉਦੈਪੁਰ ਦੇ ਡਬੋਕ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੋਂ ਉਹ ਆਪਣੇ ਹੋਟਲ ਲਈ ਰਵਾਨਾ ਹੋਏ।