ਮੰਤਰੀ ਨੂੰ ਡੰਗਿਆ ਸੱਪ ਨੇ

Share on Social Media

ਚੰਡੀਗੜ੍ਹ: ਅਨੰਦਪੁਰ ਸਾਹਿਬ ਨੇੜੇ ਮਾਰੇ ਇਲਾਕਿਆਂ ਦਾ ਦੌਰਾ ਕਰਨ ਗਏ ਪੰਜਾਬ ਦੇ ਸਿਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਾਣੀ ਵਿਚ ਸੱਪ ਨੇ ਡੰਗ ਲਿਆ। ਉਹ ਹਸਪਤਾਲ ਦਾਖਿਲ ਵੀ ਹੋਏ। ਮੰਤਰੀ ਨੇ ਦੱਸਿਆ ਕਿ ਉਹ ਠੀਕ ਹਨ ਤੇ ਉਨਾਂ ਦੇ ਖੂਨ ਦੇ ਸੈਂਪਲ ਵੀ ਨਾਰਮਲ ਆਏ ਹਨ। ਉਨਾਂ ਨੂੰ ਡਾਕਟਰਾਂ ਨੇ ਆਰਾਮ ਕਰਨ ਵਾਸਤੇ ਆਖਿਆ ਹੈ।