ਮੋਬਾਇਲ ਫੋਨ ਖੋਹ ਕੇ ਭੱਜੇ

Share on Social Media

ਪਿੰਡ ਸਾਦਿਕ ਵਿਚ ਇਕ ਵਿਅਕਤੀ ਤੋ ਮੋਬਾਇਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸੁਰਿੰਦਰਪਾਲ ਸਿੰਘ ਪੁੱਤਰ ਕਸਤੂਰੀ ਲਾਲ ਵਾਸੀ ਸਾਦਿਕ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਦੇ ਕਰੀਬ ਗੁਰੂਹਰਸਹਾਏ ਸੜਕ ਤੇ ਘਰੇਲੂ ਸਾਮਾਨ ਲੈਣ ਆਇਆ ਸੀ।ਉਸ ਦੇ ਹੱਥ ਵਿਚ ਮੋਬਾਈਲ ਸੀ।ਇਸੇ ਦੌਰਾਨ ਪਿੱਛੇ ਤੋਂ ਦੋ ਮੋਟਰਸਾਈਕਲ ਸਵਾਰਾ ਆਏ ਤੇ ਉਸ ਦਾ ਮੋਬਾਈਲ ਖੋਹ ਲਿਆ ਫ਼ਰਾਰ ਹੋ ਗਏ। ਥਾਣਾ ਸਾਦਿਕ ਦੇ ਏ ਼ ਐੱਸ ਼ਆਈ ਤੇਜ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਦਰਖਾਸਤ ਤੇ ਅਣਪਛਾਤੇ ਮੋਬਾਇਲ ਝਪਟਮਾਰਾਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਰਦਿਆਂ ਗੁਰੂ ਹਰਸਹਾਏ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ।ਥਾਣਾ ਸਾਦਿਕ ਵਿਖੇ ਮੁਕੱਦਮਾ ਨੰਬਰ 67, ਧਾਰਾ 379 ਬੀ, 24, 411 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸੀਆਂ ਨੂੰ ਮਾਨਯੋਗ ਅਦਾਲਤ ਪੇਸ ਕਰਕੇ ਜੇਲ ਭੇਜ ਦਿੱਤਾ ਗਿਆ ਹੈ।