ਮੋਨੇ ਮੁੰਡੇ ਨੇ ਫਿਲਮ ਵਿਚ ਕਿਓਂ ਪਹਿਨੀ ਸ਼੍ਰੀ ਸਾਹਿਬ? ਜਥੇਦਾਰ ਨੇ ਪੁਛਿਆ ਸਵਾਲ !!

Share on Social Media

ਅੰਮ੍ਰਿਤਸਰ : ਜਥੇਦਾਰ ਸ਼੍ਰੀ ਅਕਾਲ ਤਖਤ ਸਿੰਘ ਸਾਹਿਬ ਗਿ ਰਘਬੀਰ ਸਿੰਘ ਨੇ ਪੰਜਾਬੀ ਫਿਲਮ ਯਾਰੀਆਂ-2 ਫਿਲਮ ਚ ਮੋਨੇ ਮੁੰਡੇ ਦੇ ਗਾਤਰਾ ਕਿਰਪਾਨ ਵਾਲੀ ਵੀਡੀਓ ਤੇ ਕੀਤਾ ਸਖਤ ਇਤਰਾਜ਼ ਕੀਤਾ ਹੈ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਕਰਨ ਲਈ ਹੁਕਮ ਦਿੱਤੇ ਹਨ।
ਜਥੇਦਾਰ ਅਨੁਸਾਰ ਪੰਜਾਬੀ ਫ਼ਿਲਮ ਯਾਰੀਆਂ -2 ਦੇ ਇੱਕ ਸੀਨ ਚ ਇੱਕ ਐਕਟਰ ਜੋ ਸਿਖ ਕਕਾਰ ਕਿਰਪਾਨ ਪਾਈ ਇਕ ਲੜਕੀ ਨਾਲ ਬੱਸ ਚ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ. ਇਹ ਮੋਨਾ ਘੋਨਾ ਐਕਟਰ ਗੱਲ ‘ਚ ਕਿਰਪਾਨ ਪਾ ਕੇ ਕਕਾਰਾਂ ਦੀ ਬੇਅਦਬੀ ਕਰ ਰਿਹਾ ਹੈ .ਸ਼ੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਉ ਤੇ ਸਖ਼ਤ ਇਤਰਾਜ਼ ਕਰਦਿਆਂ ਸਿੰਘ ਸਾਹਿਬ ਨੇ ਸ਼ੋ ਗੁ ਪ੍ਰ ਕਮੇਟੀ ਨੂੰ ਕਿਹਾ ਕਿ ਇਸ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਤਾਂ ਕਿ ਭਵਿੱਖ ਚ ਕੋਈ ਐਸਾ ਕਰਨ ਦੀ ਜੁਰਅਤ ਨਾ ਕਰੇ ।