ਮੋਗਾ : ਪੰਜਾਬ ਬੰਦ ਦੇ ਦੌਰਾਨ ਅੱਜ ਮੋਗਾ ਵਿਚ ਫਾਈਰਿੰਗ ਦੀ ਘਟਨਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ, ਇੱਕ ਦੁਕਾਨ ਨੂੰ ਕੁੱਝ ਪ੍ਰਦਰਸ਼ਨਕਾਰੀ ਧੱਕੇ ਨਾਲ ਬੰਦ ਕਰਵਾਉਣ ਗਏ ਸਨ, ਜਿਸ ਦੌਰਾਨ ਦੁਕਾਨ ਮਾਲਕ ਨਾਲ ਝੜਪ ਹੋ ਗਈ। ਦੋਸ਼ ਹੈ ਕਿ, ਪ੍ਰਦਰਸ਼ਨਕਾਰੀਆਂ ਤੇ ਦੁਕਾਨ ਮਾਲਕ ਨੇ ਗੋਲੀ ਚਲਾ ਦਿੱਤੀ, ਜੋ ਕਿ ਇੱਕ ਪ੍ਰਦਰਸ਼ਨਕਾਰੀ ਨੂੰ ਲੱਗੀ। ਪ੍ਰਦਰਸ਼ਨਕਾਰੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਉਹਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ।