ਮੁੜ ਵਧੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ, 2 ਦਿਨਾਂ ਦਾ ਅੰਕੜਾ ਹੋਇਆ 2,600 ਤੋਂ ਪਾਰ

Share on Social Media

ਪਟਿਆਲਾ : ਪਿਛਲੇ ਕੁਝ ਦਿਨਾਂ ‘ਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਦਿਖਾਈ ਗਈ ਸਖ਼ਤੀ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ‘ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਪਰ ਹੁਣ ਦੁਬਾਰਾ ਇਨ੍ਹਾਂ ਮਾਮਲਿਆਂ ‘ਚ ਵੱਡੀ ਗਿਣਤੀ ‘ਚ ਵਾਧਾ ਰਿਕਾਰਡ ਕੀਤਾ ਜਾ ਰਿਹਾ ਹੈ। ਬੀਤੇ 24 ਘੰਟਿਆਂ ‘ਚ ਸੂਬੇ ‘ਚ 1,600 ਤੋਂ ਵੱਧ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਪਿਛਲੇ 2 ਦਿਨਾਂ ‘ਚ ਕੁੱਲ ਮਾਮਲਿਆਂ ਦੀ ਗਿਣਤੀ 2,600 ਤੋਂ ਵੀ ਪਾਰ ਰਹੀ ਹੈ। ਸੂਬੇ ‘ਚ ਦੀਵਾਲੀ ਵਾਲੇ ਦਿਨ ਵੀ 1,000 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਸਨ। 

ਇਸ ਦੌਰਾਨ ਸੂਬੇ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਠਿੰਡਾ ‘ਚ ਪਰਾਲੀ ਨੂੰ ਅੱਗ ਲਗਾਉਣ ਦੇ ਸਭ ਤੋਂ ਵੱਧ 272 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਸੰਗਰੂਰ ‘ਚ 216, ਮੁਕਤਸਰ ‘ਚ 191, ਫਾਜ਼ਿਲਕਾ ‘ਚ 171, ਮੋਗਾ ‘ਚ 164, ਬਰਨਾਲਾ ‘ਚ 132, ਫਰੀਦਕੋਟ ‘ਚ 129, ਮਾਨਸਾ ‘ਚ 110 ਮਾਮਲੇ ਦਰਜ ਕੀਤੇ ਗਏ। ਫਿਰੋਜ਼ਪੁਰ ‘ਚ 98, ਪਟਿਆਲਾ ‘ਚ 41, ਲੁਧਿਆਣਾ ‘ਚ 36, ਮਲੇਰਕੋਟਲਾ ‘ਚ 25, ਅੰਮ੍ਰਿਤਸਰ ‘ਚ 12, ਫਤਿਹਗੜ੍ਹ ਸਾਹਿਬ ‘ਚ 9 ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ। ਹੁਸ਼ਿਆਰਪੁਰ ਤੇ ਤਰਨਤਾਰਨ ‘ਚ 2-2 ਮਾਮਲੇ ਸਾਹਮਣੇ ਆਏ।