ਮਾਂ ਪੁੱਤ ਦਾ ਦਿਨ ਦਿਹਾੜੇ ਕਤਲ।

Share on Social Media

ਪਟਿਆਲਾ : ਇਥੋਂ ਦੇ ਸਰਹਿੰਦ ਰੋਡ ‘ਤੇ ਸਥਿਤ ਪਿੰਡ ਝਿੱਲ ਨੇੜੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ ‘ਚ ਦਿਨ-ਦਿਹਾੜੇ ਮਾਂ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਦੋਵਾਂ ਦੀਆਂ ਲਾ.ਸ਼ਾਂ ਘਰ ਦੇ ਬਾਥਰੂਮ ‘ਚੋਂ ਬਰਾਮਦ ਹੋਣ ‘ਤੇ ਇਲਾਕੇ ‘ਚ ਸਨਸਨੀ ਫੈਲ ਗਈ।
ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਦੀਆਂ ਲਾ.ਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੀ ਪਛਾਣ 50 ਸਾਲਾ ਜਸਵੀਰ ਕੌਰ ਅਤੇ 27 ਸਾਲਾ ਹਰਵਿੰਦਰ ਸਿੰਘ ਜੱਗੀ ਵਜੋਂ ਹੋਈ ਹੈ।