ਖੇਡ ਜਗਤ ‘ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮਸ਼ਹੂਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾਂ ਦੀ ਮੌਤ ਹੋ ਗਈ ਹੈ। ਸੂਚਨਾ ਮੁਤਾਬਕ ਖਿਡਾਰੀ ਮੰਨੂ ਅੰਮ੍ਰਿਤਸਰ ਵਿੱਚ ਆਯੋਜਿਤ ਇੱਕ ਕਬੱਡੀ ਮੈਚ ਖੇਡਣ ਗਿਆ ਸੀ। ਮੈਚ ਦੌਰਾਨ ਖਿਡਾਰੀ ਦੇ ਸਿਰ ‘ਤੇ ਸੱਟ ਲੱਗ ਗਈ। ਸੱਟ ਇੰਨੀ ਗੰਭੀਰ ਸੀ ਕਿ ਕੁੱਝ ਸਮਾਂ ਬਾਅਦ ਉਸ ਦੀ ਮੌਤ ਹੋ ਗਈ।
ਮੰਨੂ ਮਸਾਣਾਂ ਦੀ ਮੌਤ ਦੀ ਖਬਰ ਮਗਰੋਂ ਮੌਕੇ ‘ਤੇ ਸੋਗ ਦੀ ਲਹਿਰ ਦੌੜ ਗਈ ਹੈ। ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜੋ ਖਿਡਾਰੀ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਕਬੱਡੀ ਮੈਚ ਖੇਡ ਰਿਹਾ ਸੀ, ਮੈਚ ਖੇਡਦੇ-ਖੇਡਦੇ ਉਹ ਇਸ ਦੁਨੀਆਂ ਤੋਂ ਹੀ ਚਲਾ ਗਿਆ। ਇੰਟਰਨੈਸ਼ਨਲ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਮੌਤ ਤੋਂ ਬਾਅਦ ਪੂਰੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।