ਮਨੁੱਖਤਾ ਦੇ ਸੇਵਾ ਲਿਆਈ ਰੰਗ, ਲੱਕੀ ਗੁਪਤਾ ਨੇ ਜ਼ਿੰਦਗੀ ਦੀ ਮੁੜ ਕੀਤੀ ਨਵੀ ਸ਼ੁਰੂਆਤ

Share on Social Media

ਕੋਟਕਪੂਰੇ ਤੇ ਆਸ ਪਾਸ ਵਾਲੇ ਧਿਆਨ ਦੇਣਾ । ਅਸੀਂ ਹੀ ਕਿਸੇ ਦੀ ਬੂਹਾ ਬਾਰੀ ਬਣ ਸਕਦੇ ਹਾਂ ਕਿ ਬੰਦਾ ਦੁਬਾਰਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਨਾ ਹੋਵੇ । ਇਹ ਬੰਦਾ ਲੱਕੀ

ਏ ਜਿਸਦੀ ਫਕੀਰ ਚੰਦ ਦੀ ਹੱਟੀ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਚ ਹੈ । ਦਿਮਾਗੀ ਸੰਤੁਲਨ ਵਿਗੜਨ ਕਾਰਨ ਬਹੁਤ ਹੀ ਬੁਰੇ ਹਾਲਾਤਾਂ ਵਿੱਚ ਰਹੇ ਅਤੇ ਫਿਰ ਮਿੰਟੂ ਵੀਰ ਮਨੁੱਖਤਾ ਦੀ ਸੇਵਾ ਵਾਲੇ ਇਹਨਾਂ ਨੂੰ ਆਪਣੇ ਨਾਲ ਲੈ ਗਏ । ਕਰੀਬ ਡੇਢ ਸਾਲ ਮਗਰੋਂ ਠੀਕ ਹੋ ਇਹ ਵਾਪਿਸ ਆ ਗਿਆ ਹੈ।ਹੁਣ ਵਾਪਿਸ ਇਸ ਨੇ ਰਾਸ਼ਨ ਦੀ ਦੁਕਾਨ ਖੋਲੀ ਹੈ।

ਸਭ ਨੂੰ ਹੱਥ ਜੋੜ ਬੇਨਤੀ ਹੈ ਕਿ ਇਸ ਦੀ ਦੁਕਾਨ ਤੋਂ ਜਿਹੜਾ ਵੀ ਸਮਾਨ ਮਿਲੇ ਜਰੂਰ ਲਿਆਓ। ਤਾਂ ਕਿ ਇਸ ਦਾ ਕੰਮ ਚੱਲ ਪਵੇ ਅਤੇ ਇਹ ਅਪਣਾ ਪਰਿਵਾਰ ਪਾਲ ਸਕੇ।

ਕਿਤੇ ਇਹ ਨਾ ਹੋਵੇ ਕਿ ਕੰਮ ਨਾ ਚੱਲਣ ਕਾਰਨ ਫਿਰ ਤੋਂ ਡਿਪਰੈੱਸ਼ਨ ਵਿੱਚ ਚਲਾ ਜਾਵੇ।

ਇਹੀ ਸਭ ਤੋਂ ਵੱਡੀ ਹਮਦਰਦੀ ਅਤੇ ਸੱਚੀ ਸੇਵਾ ਹੋਵੇਗੀ ਤੁਹਾਡੇ ਸਭ ਲਈ।