ਚੰਡੀਗੜ੍ਹ: ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਆਪਣਾ ਅਹੁਦਾ ਸੰਭਾਲ ਰਹੇ ਸਨ। ਭਾਜਪਾ ਆਗੂਆਂ ਦੀ ਗਰਮਾ ਗਰਮ ਤਕਰੀਰਾਂ ਹੋ ਰਹੀਆਂ ਸਨ। ਪੰਡਾਲ ਸਾਹਮਣੇ ਕਈ ਜੂਨੀਅਰ ਭਾਜਪਾ ਆਗੂ ਕੁਰਸੀਆਂ ਮੱਲੀ ਬੈਠੇ ਰਹੇ ਤੇ ਪਹਿਲਾਂ ਅਕਾਲੀ ਰਹੇ ਤੇ ਫਿਰ ਕਾਂਗਰਸੀ ਬਣੇ ਤੇ ਹੁਣ ਭਾਜਪੀ ਬਣੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਭ ਤੋਂ ਪਿਛਲੀ ਕਤਾਰ ਵਿੱਚ ਕੁਰਸੀ ਉਤੇ ਬੈਠੇ ਖਾਮੋਸ਼ ਸਨ। ਸੂਤਰਾਂ ਅਨੁਸਾਰ ਕਿ ਮਨਪ੍ਰੀਤ ਬਾਦਲ ਨੂੰ ਕਿਸੇ ਨੇ ਇਹ ਆਖਣ ਦੀ ਜਹਿਮੀਅਤ ਵੀ ਨਾ ਉਠਾਈ ਕਿ ਬਾਦਲ ਸਾਹਿਬ ਮੂਹਰੇ ਆ ਜਾਓ। ਇਹ ਫੋਟੋ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਘੁੰਮ ਰਹੀ ਹੈ।