ਭੇਤਭਰੇ ਹਾਲਾਤ ’ਚ ਕਮਿਸ਼ਨਰੇਟ ਲੁਧਿਆਣਾ ਪੁਲਸ ਦੇ ਇਕ ਕਾਂਸਟੇਬਲ ਨੂੰ ਗੋਲ਼ੀ ਲੱਗ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਗੋਲ਼ੀ ਉਸ ਦੀ ਸਰਕਾਰੀ ਕਾਰਬਾਈਨ ’ਚੋਂ ਚੱਲੀ ਹੈ। ਗੋਲ਼ੀ ਖੁਦ ਚੱਲੀ ਜਾਂ ਕਿਸੇ ਨੇ ਮਾਰੀ ਹੈ, ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ। ਜ਼ਖ਼ਮੀ ਗੁਰਵਿੰਦਰ ਸਿੰਘ ਨੂੰ ਪਰਿਵਾਰ ਨੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਹੈ, ਜਿੱਥੇ ਉਸ ਦੀ ਹਾਲਤ ਹੁਣ ਖ਼ਤਰੇ ’ਚੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਕਾਂਸਟੇਬਲ ਦੀ ਕਾਰਬਾਈਨ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।