ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਭਾਰੀ ਪੁਲਸ ਸੁਰੱਖਿਆ ਹੇਠ ਮੋਗਾ ਦੀ ਮਾਣਯੋਗ ਵਧੀਕ ਜ਼ਿਲ੍ਹਾ ਜੱਜ ਹਰਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਲਾਰੈਂਸ ਬਿਸ਼ਨੋਈ ’ਤੇ ਥਾਣਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਵਿਚ ਐੱਫ. ਆਈ. ਆਰ. ਨੰਬਰ 53 ਦਰਜ ਕੀਤੀ ਗਈ ਸੀ। ਕਤਲ ਦੇ ਮਾਮਲੇ ਵਿਚ ਹੀ ਲਾਰੈਂਸ ਬਿਸ਼ਨੋਈ ਦੇ ਉਪਰ ਅੱਜ ਚਾਰਜ ਫਰੇਮ ਕੀਤਾ ਗਿਆ ਹੈ। ਲਾਰੈਂਸ ਦੇ ਸਾਥੀ ਪਰਬਤ ਸਿੰਘ ਨੂੰ ਵੀ ਫਰੀਦਕੋਟ ਜੇਲ੍ਹ ਵਿਚੋਂ ਲਿਆ ਕੇ ਇਥੇ ਉਸ ਦੇ ਨਾਲ ਹੀ ਪੇਸ਼ ਕੀਤਾ ਗਿਆ। ਗੈਂਗਸਟਰਾਂ ਦੀ ਅਗਲੀ ਪੇਸ਼ੀ ਹੁਣ 25-9-2023 ਨੂੰ ਹੋਵੇਗੀ. ਇਸ ਮੌਕੇ ਕਿਸੇ ਵੀ ਪੁਲਸ ਅਧਿਕਾਰੀ ਨੇ ਕੈਮਰੇ ਅੱਗੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ।