ਭਾਰਤ ਸਰਕਾਰ ਦਾ ਸਖ਼ਤ ਰੁੱਖ਼, ਕੈਨੇਡਾ ਖ਼ਿਲਾਫ਼  FATF ਜ਼ਰੀਏ ਕਾਰਵਾਈ ਦੀ ਤਿਆਰੀ

Share on Social Media

ਭਾਰਤ-ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਖ਼ਿਲਾਫ਼ ਆਪਣਾ ਸਟੈਂਡ ਸਖ਼ਤ ਕਰਦੇ ਹੋਏ ਭਾਰਤ ਆਪਣੀ ਧਰਤੀ ‘ਤੇ ਅੱਤਵਾਦੀ ਫੰਡਿੰਗ ਕਾਰਵਾਈਆਂ ਖ਼ਿਲਾਫ਼ ਕੈਨੇਡਾ ਦੀ ਅਸਫਲਤਾ ਨੂੰ ਲੈ ਕੇ ਵਿੱਤੀ ਐਕਸ਼ਨ ਟਾਸਕ ਫੋਰਸ ਜਾਂ FATF ਕੋਲ ਪਹੁੰਚ ਕਰਨ ਦੇ ਵਿਕਲਪਾਂ ਦੀ ਖੋਜ ਕਰ ਰਿਹਾ ਹੈ। ਦਿ ਸੰਡੇ ਗਾਰਡੀਅਨ ਦੀ ਰਿਪੋਰਟ ਮੁਤਾਬਕ ਭਾਰਤ ਸਰਕਾਰ ਅਜਿਹੇ ਵਿਕਲਪਾਂ ਦੀ ਖੋਜ ਕਰ ਰਹੀ ਹੈ, ਜਿਸ ਰਾਹੀਂ ਕੈਨੇਡਾ ਨੂੰ FATF ਦੇ ਕਟਹਿਰੇ ‘ਚ ਖੜ੍ਹਾ ਕੀਤਾ ਜਾ ਸਕਦਾ ਹੈ।