ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਦੋਵੇਂ ਮੌਤਾਂ ਨਿਪਾਹ ਵਾਇਰਸ ਕਾਰਨ ਹੋਈਆਂ ਹਨ। ਨਿਪਾਹ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਰਾਜ ਦਾ ਸਿਹਤ ਵਿਭਾਗ ਅਲਰਟ ‘ਤੇ ਹੈ।
ਕੋਝੀਕੋਡ ਜ਼ਿਲ੍ਹੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਦੱਸਿਆ ਕਿ ਕੋਝੀਕੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਿਪਾਹ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੀ ਮਦਦ ਲਈ ਕੇਂਦਰੀ ਟੀਮ ਭੇਜੀ ਗਈ ਹੈ।
ਕੋਝੀਕੋਡ ‘ਚ ਨਿਪਾਹ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਦੋਵਾਂ ਵਿਅਕਤੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਨਿਊਜ਼ ਮੁਤਾਬਕ ਪਹਿਲੀ ਮੌਤ 30 ਅਗਸਤ ਨੂੰ ਹੋਈ ਅਤੇ ਦੂਜੀ ਮੌਤ ਸੋਮਵਾਰ 11 ਸਤੰਬਰ ਨੂੰ ਹੋਈ। ਕੇਂਦਰੀ ਸਿਹਤ ਮੰਤਰਾਲੇ ਨੇ ਜਾਂਚ ਰਿਪੋਰਟ ਦੇ ਆਧਾਰ ‘ਤੇ ਦੋਵਾਂ ਮੌਤਾਂ ‘ਚ ਨਿਪਾਹ ਵਾਇਰਸ ਦੀ ਪੁਸ਼ਟੀ ਕੀਤੀ ਹੈ।
ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਅਤੇ ਨਿਪਾਹ ਵਾਇਰਸ ਪ੍ਰਬੰਧਨ ਵਿੱਚ ਰਾਜ ਸਰਕਾਰ ਦੀ ਮਦਦ ਕਰਨ ਲਈ ਇੱਕ ਕੇਂਦਰੀ ਟੀਮ ਕੇਰਲ ਭੇਜੀ ਗਈ ਹੈ।