ਜਲੰਧਰ/ਗੋਰਾਇਆ – ਗੋਰਾਇਆ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਭਾਈ-ਦੂਜ ਤੋਂ ਪਹਿਲਾਂ ਹੀ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦਰਅਸਲ, ਭੈਣ ਦੀ ਮੌਤ ਦੀ ਖ਼ਬਰ ਸੁਣ ਕੇ ਭਰਾ ਨੇ ਵੀ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਬਾਜ਼ਾਰ ਗੋਰਾਇਆ ਦਾ ਰਹਿਣ ਵਾਲੇ ਅਸ਼ੋਕ ਜੈਰਥ ਨੂੰ ਆਪਣੀ ਭੈਣ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ, ਜੋ ਆਪਣੀ ਪਤਨੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਗਿਆ ਹੋਇਆ ਸੀ। ਅਸ਼ੋਕ ਨੇ ਜਿਵੇਂ ਹੀ ਆਪਣੀ ਭੈਣ ਦੀ ਲਾਸ਼ ਵੇਖੀ ਤਾਂ ਉਹ ਦਿਲ ਦਾ ਦੌਰਾ ਪੈਣ ਕਰਕੇ ਬੇਹੋਸ਼ ਹੋ ਗਿਆ। ਅਸ਼ੋਕ ਜੈਰਥ ਦੀ ਮੌਕੇ ਉਤੇ ਹੀ ਮੌਤ ਹੋ ਗਈ।