ਭਗਤੇ ਦੇ ਮੁੰਡੇ ਨੇ ਬਣਾਈ ਬਿਜਲਈ ਜੀਪ

Share on Social Media

ਭਗਤਾ ਭਾਈਕਾ : ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਲੋਕਾਂ ਦਾ ਰੁਝਾਨ ਹੁਣ ਇਲੈਕਟ੍ਰਿਕ ਵਹੀਕਲਾਂ ਵੱਲ ਵਧ ਰਿਹਾ ਹੈ। ਜਿੱਥੇ ਇਲੈਕਟ੍ਰਿਕ ਵਾਹਨ ਨਾਲ ਸਫ਼ਰ ਦਾ ਖ਼ਰਚਾ ਘੱਟ ਜਾਂਦਾ ਹੈ, ਉਥੇ ਹੀ ਇਲੈਕਟ੍ਰਿਕਲ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਅਜਿਹੀ ਹੀ ਇਲੈਕਟ੍ਰਿਕ ਜੀਪ ਭਗਤਾ ਭਾਈਕਾ ਦੇ ਨੌਜਵਾਨ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ। ਇਸ ਜੀਪ ਦੀ ਖਾਸੀਅਤ ਹੈ ਕਿ ਇਹ ਬੈਟਰੀਆਂ ਦੇ ਸਹਾਰੇ ਚਲਦੀ ਹੈ। ਨੌਜਵਾਨ ਨੇ ਜੀਪ ਨੂੰ ਇੰਨਾ ਸਜਾਇਆ ਹੈ ਕਿ ਜਦੋਂ ਉਹ ਬਾਜ਼ਾਰਾਂ ’ਚੋਂ ਲੰਘਦੀ ਹੈ ਤਾਂ ਲੋਕ ਖੜ੍ਹ-ਖੜ੍ਹ ਕੇ ਵੇਖਣ ਲਈ ਮਜਬੂਰ ਹੋ ਜਾਂਦੇ ਹਨ।
ਅਮਨਦੀਪ ਸਿੰਘ ਅਮਨਾ ਪੁੱਤਰ ਮੇਹਰ ਸਿੰਘ ਵਾਸੀ ਭਗਤਾ ਭਾਈਕਾ (ਬਠਿੰਡਾ) ਵਿਖੇ ਕਰੀਬ 10 ਸਾਲ ਤੋਂ ਨਿਊ ਮਹਿਲ ਇਲੈਕਟ੍ਰੀਸ਼ਨ ਦੀ ਦੁਕਾਨ ਚਲਾ ਰਿਹਾ ਹੈ। 12ਵੀਂ ਪਾਸ ਅਮਨਦੀਪ ਸਿੰਘ ਅਮਨਾ ਵਿਚ ਵੱਡਾ ਨਾਮਣਾ ਖੱਟਣ ਦੀ ਤਾਂਘ ਹੈ, ਜਿਸ ਦੇ ਚੱਲਦਿਆਂ ਉਹ ਮਹਿੰਗਾਈ ਦੇ ਯੁੱਗ ਵਿਚ ਡੀਜ਼ਲ ਅਤੇ ਪੈਟਰੋਲ ਦੀ ਬੱਚਤ ਕਰਨ ਦੇ ਨਾਲ-ਨਾਲ ਲੋਕਾਂ ਲਈ ਕੋਈ ਸਸਤੇ ਤੇ ਸਸਤਾ ਵਹੀਕਲ ਤਿਆਰ ਕਰ ਕੇ ਦੇਣ ਦੀ ਇੱਛਾ ਰੱਖਦਾ ਹੈ, ਜਿਸਦੇ ਤਹਿਤ ਹੀ ਉਸ ਨੇ ਇਕ ਇਲੈਟ੍ਰੋਨਿਕ ਜੀਪ ਤਿਆਰ ਕੀਤੀ ਹੈ।