ਬੱਬੂ ਮਾਨ ਦੇ ਉਸਤਾਦ ਰਹੇ ਉਘੇ ਨਾਟਕਕਾਰ ਤਰਲੋਚਨ ਦੀ ਮੌਤ।

Share on Social Media

ਸਮਰਾਲਾ -ਪਾਲੀਵੁੱਡ ਦੀਆਂ ਬੱਬੂ ਮਾਨ ਸਟਾਰਰ ਸੁਪਰਹਿੱਟ ਫ਼ਿਲਮਾਂ ‘ਏਕਮ’ ਅਤੇ ‘ਹਸ਼ਰ’ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਸਕ੍ਰਿਪਟ ਰਾਈਟਰ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾ. ਤਰਲੋਚਨ ਸਿੰਘ (65) ਦੀ ਅੱਜ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਅੱਜ ਸ਼ਾਮ ਤਕਰੀਬਨ ਸਾਢੇ 4 ਵਜੇ ਸਥਾਨਕ ਭਗਵਾਨਪੁਰਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਵੱਲ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਲਾਲ ਰੰਗ ਦੀ ਥਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਇਹ ਥਾਰ ਗੱਡੀ ਦੂਰ ਤੱਕ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ, ਜਿਸ ਸਦਕਾ ਮੌਕੇ ’ਤੇ ਉਨ੍ਹਾਂ ਦੀ ਮੌਤ ਹੋ ਗਈ। ਮਾ. ਤਰਲੋਚਨ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦਿਆਂ ਹੀ ਪੰਜਾਬੀ ਕਲਾ ਜਗਤ ਵਿਚ ਸੋਗ ਪੈ ਗਿਆ। ਤਰਲੋਚਨ ਜੀ ਬੱਬੂ ਮਾਨ ਦੇ ਉਸਤਾਦ ਸਨ।