ਬੰਬੇ ਬੈਂਕੁਇਟ ਹਾਲ ‘ਚ ਗਾਇਕ ਜੀ ਐਸ ਪੀਟਰ ਨੇ ਸਜਾਈ ਸੁਰੀਲੀ ਸ਼ਾਮ

Share on Social Media

ਨਾਮਵਰ ਸ਼ਾਇਰ ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਵਾਰਿਸ ਸ਼ਾਹ ਅਤੇ ਹੋਰ ਕਈ ਕਵੀਆਂ ਦੇ ਗੀਤਾਂ, ਗ਼ਜ਼ਲਾਂ ਦਾ ਆਨੰਦ ਮਾਣਿਆ।

ਉੱਘੇ ਸ਼ਾਇਰ ਮੋਹਨ ਗਿੱਲ ਨੇ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ ਅਤੇ ਗਾਇਕ ਜੀ ਐਸ ਪੀਟਰ ਬਾਰੇ ਸੰਖੇਪ ਜਾਣ ਪਛਾਣ ਕਰਵਾਈ। ਜੀ ਐਸ ਪੀਟਰ ਨੇ ਸੁਰਜੀਤ ਪਾਤਰ ਦੀ ਗ਼ਜ਼ਲ ‘ਅਸਾਡੀ ਤੁਹਾਡੀ ਮੁਲਾਕਾਤ ਹੋਈ…’ ਸੁਰੀਲੀ ਆਵਾਜ਼ ਵਿਚ ਪੇਸ਼ ਕਰਕੇ ਖੂਬਸੂਰਤ ਸ਼ਾਮ ਵਿਚ ਪਹੁੰਚੇ ਦੋਸਤਾਂ ਤੀਕ ਆਪਣਾ ਸਿਨੇਹ ਪ੍ਰਗਟ ਕੀਤਾ। ਉਪਰੰਤ ਇਕ ਤੋਂ ਬਾਅਦ ਇਕ ‘ਮੈਨੂੰ ਉਮਰਾਂ ਦੀ ਕੈਦ ਕਰਾ ਗਈ ਤੇਰੀ ਚੁੱਪ’, ‘ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ, ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ’, ‘ਤੂੰ ਅੱਜ ਵੀ ਚੇਤੇ ਆਉਣੀ ਏਂ’, ‘ਕਹੀਂ ਦੂਰ ਜਬ ਦਿਨ ਢਲ ਜਾਏ…’, ‘ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ ਮੇਰੇ ਦਿਲ ‘ਚ ਕੋਈ ਦੁਆ ਕਰੇਭੁੱਲਿਆ ਨਹੀਂ ਜਾਂਦਾ ਤੇਰਾ ਪਿਆਰ ਸੱਜਣਾਹੀਰ ਆਖਦੀ ਜੋਗੀਆ ਝੂਠ ਬੋਲੇਂਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿਚ…ਵੋ ਕਾ ਫਿਰੇ ਕਿ ਨਜ਼ਰ ਫਿਰ ਗਈ ਜ਼ਮਾਨੇ ਕੀਏਦਾਂ ਨਹੀਂ ਕਰੀਦਾ…’ ਗੀਤਾਂ, ਗ਼ਜ਼ਲਾਂ ਨੂੰ ਸੁਰੀਲੀ ਸੁਰ, ਸੰਗੀਤ ਨਾਲ ਸਮੁੱਚੀ ਮਹਿਫ਼ਿਲ ਦੀ ਵਾਹ ਵਾਹ ਲੁੱਟੀ। ਅੰਗਰੇਜ਼ ਬਰਾੜ ਨੇ ਪੰਜਾਬੀ ਬੋਲੀਆਂ ਦਾ ਆਪਣਾ ਨਿਵੇਕਲਾ ਰੰਗ ਪੇਸ਼ ਕੀਤਾ।

ਅੰਤ ਵਿਚ ਪਾਲ ਬਰਾੜ ਨੇ ਗਾਇਕ ਜੀ ਐਸ ਪੀਟਰ ਅਤੇ ਮਹਿਫ਼ਿਲ ਵਿਚ ਹਾਜ਼ਰ ਸਭਨਾਂ ਦੋਸਤਾਂ ਦਾ ਧੰਨਵਾਦ ਕੀਤਾ। ਇਸ ਸੁਰੀਲੀ ਸ਼ਾਮ ਵਿਚ ਹੋਰਨਾਂ ਤੋਂ ਇਲਾਵਾ ਡਾ. ਹਾਕਮ ਸਿੰਘ ਭੁੱਲਰ, ਪਾਲ ਢਿੱਲੋਂ, ਸੋਨੀ ਸਿੱਧੂ, ਪ੍ਰੀਤਮ ਗਰੇਵਾਲ, ਹੈਪੀ ਦਿਓਲ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਰਾਜਵੰਤ ਰਾਜ, ਦਵਿੰਦਰ ਗੌਤਮ ਅਤੇ ਹਰਦਮ ਮਾਨ ਸ਼ਾਮਲ ਸਨ। ਮਹਿਫ਼ਿਲ ਦਾ ਸੰਚਾਲਨ ਸ਼ਾਇਰ ਮੋਹਨ ਗਿੱਲ ਨੇ ਕੀਤਾ। ਬੰਬੇ ਬੈਂਕੁਇਟ ਹਾਲ ਵੱਲੋਂ ਗਾਇਕ ਜੀ ਐਸ ਪੀਟਰ ਦਾ ਮਾਣ ਸਨਮਾਨ ਵੀ ਕੀਤਾ ਗਿਆ।

ਹਰਦਮ ਮਾਨ 

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

ਫੋਨ: +1 604 308 6663