ਬੰਡਾਲਾ ਦੇ ਮੁੰਡੇ ਦੀ ਕੈਨੇਡਾ ਵਿਚ ਹੋਈ ਮੌ÷ਤ।

Share on Social Media

ਬੰਡਾਲਾ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦਾ 24 ਸਾਲਾ ਅਰਵਿੰਦਰ ਸਿੰਘ, ਜੋ 4 ਸਾਲ ਪਹਿਲਾਂ ਸੁਨਹਿਰੀ ਭਵਿੱਖ ਲਈ ਕੈਨੇਡਾ ਗਿਆ ਸੀ, ਦੀ ਬੀਤੇ ਸਤੰਬਰ ਮਹੀਨੇ ‘ਚ ਕੈਨੇਡਾ ਦੇ ਵਿਨੀਪੈਗ ਸ਼ਹਿਰ ‘ਚ ਕਾਰ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ, ਦੀ ਅੱਜ ਮ੍ਰਿਤਕ ਦੇਹ ਪਿੰਡ ਬੰਡਾਲਾ ਪੁੱਜਣ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਅਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਇਕ ਮਹੀਨੇ ਬਾਅਦ ਪਿੰਡ ਪੁੱਜੀ ਹੈ। ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜੋ 20 ਸਾਲ ਦੀ ਉਮਰ ‘ਚ ਕੈਨੇਡਾ ਪੜ੍ਹਾਈ ਦੇ ਬੇਸ ’ਤੇ ਗਿਆ ਸੀ। ਉਸ ਨੂੰ ਕੈਨੇਡਾ ਗਏ ਲਗਭਗ 4 ਸਾਲ ਹੋ ਗਏ ਸਨ ਅਤੇ ਉਹ ਜਲਦ ਹੀ ਕੈਨੇਡਾ ਪੀ.ਆਰ. ਹੋਣ ਵਾਲਾ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਜੋ ਦੇਖਿਆ ਨਹੀਂ ਸੀ ਜਾ ਰਿਹਾ। ਇਸ ਮੌਕੇ ਹਰ ਅੱਖ ਨਮ ਸੀ।