ਬਦਰੰਗ ਫਿਜ਼ਾ ’ਤੇ ਪ੍ਰਦੂਸ਼ਣ ਦਾ ਬੋਲਬਾਲਾ! ਬੇਕਾਬੂ ਧੂੰਆਂ, ਕਾਨੂੰਨ ਵਿਵਸਥਾ ਬੇਵੱਸ

Share on Social Media

ਸੁਲਤਾਨਪੁਰ ਲੋਧੀ -ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਅੰਦਰ ਬੁੱਧਵਾਰ ਅਤੇ ਵੀਰਵਾਰ ਵੀ ਵੱਡੀ ਪੱਧਰ ’ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ‘ਜਗ ਬਾਣੀ’ ਵੱਲੋਂ ਸੁਲਤਾਨਪੁਰ ਲੋਧੀ ਤੋਂ ਆਰ. ਸੀ. ਐੱਫ਼. ਤੱਕ ਕੀਤੀ ਗਈ ਵਿਸ਼ੇਸ਼ ਕਵਰੇਜ ਸੰਬੰਧੀ ਤਸਵੀਰਾਂ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਸਨ। ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਮਾਰਗ ਦੀ ਸੜਕ ਉਪਰ ਧੂਆਂ ਹੀ ਧੂੰਆਂ ਸੀ ਅਤੇ ਧੂੰਏ ਕਾਰਨ ਹੋਈ ਬਦਰੰਗ ਹਵਾ ਵਿਚ ਪ੍ਰਦੂਸ਼ਣ ਦਾ ਬੋਲਬਾਲਾ! ਇਹ ਰਾਹ ’ਤੇ ਉੱਤਰ ਵਾਲੇ ਪਾਸੇ ਧੂੰਆਂ ਬੇਕਾਬੂ ਤੇ ਕਾਨੂੰਨ ਵਿਵਸਥਾ ਦੇ ਬੇਬਸੀ ਦੀ ਝਲਕ ਆਮ ਵੇਖਣ ਨੂੰ ਮਿਲ ਰਹੀ ਹੈ।

ਆਲਮ ਇਹ ਹੈ ਕਿ ਨਾ ਤਾਂ ਅੱਗ ਲਗਾਉਣ ਵਾਲਿਆਂ ਨੂੰ ਕਾਨੂੰਨ ਦਾ ਭੈਅ ਹੈ ਤੇ ਨਾ ਹੀ ਸਾਹ ਦੇ ਰੋਗ ਨਾਲ ਪੀੜਤ ਲੋਕਾਂ ’ਤੇ ਤਰਸ ਆ ਰਿਹਾ ਹੈ। ਹਵਾ ਨੂੰ ਜ਼ਹਿਰੀਲੀ ਕਰ ਰਹੇ ਇਨ੍ਹਾਂ ਲੋਕਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਜਿਸ ਪੈਲੀ ਵਿਚ ਉਹ ਅੱਗ ਲਗਾ ਰਹੇ ਹਨ, ਉਨ੍ਹਾਂ ’ਚ ਖੇਤੀ ਲਈ ਲਾਹੇਵੰਦ ਜੀਵ ਅਤੇ ਉਨ੍ਹਾਂ ਦੇ ਪਰਿਵਾਰ ’ਚ ਰਹਿਣ ਵਾਲੇ ਬੱਚਿਆਂ, ਬਜ਼ੁਰਗਾਂ ਦੇ ਵਾਸਤੇ ਧੂੰਆਂ ਕਿਸ ਕਦਰ ਘਾਤਕ ਸਾਬਤ ਹੋ ਰਿਹਾ ਹੈ।