ਫੋਨ ਮੋੜਨ ਵਾਲੇ ਨੂੰ ਦੇਵਾਂਗਾ ਇਨਾਮ !!

Share on Social Media

ਜਲੰਧਰ : ਪੰਜਾਬੀ ਫਿਲਮੀ ਕਲਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਈਲ ਚੋਰੀ ਹੋ ਗਿਆ। ਭੱਲਾ ਜਲੰਧਰ ਦੇ ਪੀਪੀਆਰ ਮਾਲ ’ਚ ਕਿਸੇ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਫੋਨ ਚੋਰੀ ਹੋ ਗਿਆ। ਭੱਲਾ ਨੇ ਚੋਰ ਨੂੰ ਮੋਬਾਈਲ ਵਾਪਸ ਕਰਨ ’ਤੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭੱਲਾ ਨੇ ਦੱਸਿਆ ਕਿ ਉਹ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਆਏ ਸਨ। ਇਸੇ ਦੌਰਾਨ ਉਥੇ ਲੋਕਾਂ ਦੀ ਕਾਫੀ ਭੀੜ ਸੀ। ਇਸੇ ਦੌਰਾਨ ਕਿਸੇ ਨੇ ਉਨ੍ਹਾਂ ਦਾ ਫੋਨ ਚੋਰੀ ਕਰ ਲਿਆ। ਭੱਲਾ ਨੇ ਕਿਹਾ ਕਿ ਜੋ ਉਨ੍ਹਾਂ ਦਾ ਮੋਬਾਈਲ ਲੈ ਕੇ ਗਿਆ ਹੈ, ਬੇਸ਼ੱਕ ਉਹ ਫੋਨ ਰੱਖ ਲਵੇ ਪਰ ਫੋਨ ਦਾ ਡਾਟਾ ਵਾਪਸ ਕਰ ਦੇਵੇ।