ਫੁੱਲਾਂ ਨਾਲ ਸਜੇ ਟਰੱਕ ’ਤੇ ਅੱਜ ਆਪਣੇ ਆਖ਼ਰੀ ਸਫ਼ਰ ’ਤੇ ਨਿਕਲਣਗੇ ਗਾਇਕ Surinder Shinda

Share on Social Media

ਲੁਧਿਆਣਾ : ਅਨੇਕਾਂ ਹਿੱਟ ਗੀਤਾਂ ਦੇ ਗਾਇਕ ਅਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ 26 ਜੁਲਾਈ ਨੂੰ ਪ੍ਰਮਾਤਮਾ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ। ਅੱਜ ਸ਼ਨੀਵਾਰ ਸੁਰਿੰਦਰ ਛਿੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਸਵਰਗੀ ਛਿੰਦਾ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਦਿੱਤੀ ਸੀ।
ਅੱਜ ਛਿੰਦਾ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ, ਜਿਸ ਉਪਰੰਤ ਮਾਡਲ ਟਾਊਨ ਐਕਸ਼ਟੈਂਨਸ਼ਨ ਸਥਿਤ ਸ਼ਮਸ਼ਾਨ ਘਾਟ ਵਿਖੇ ਦੁਪਿਹਰ 1 ਵਜੇ ਦੇ ਕਰੀਬ ਅੰਤਿਮ ਸੰਸਕਾਰ ਹੋਵੇਗਾ। ਹਾਲ ਹੀ ‘ਚ ਛਿੰਦਾ ਦੇ ਅੰਤਿਮ ਵਿਦਾਈ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਉਨ੍ਹਾਂ ਦਾ ਪੁੱਤਰ ਵੀ ਨਜ਼ਰ ਆ ਰਿਹਾ ਹੈ।