ਫਰੀਦਕੋਟ ਦੇ ਮਜਦੂਰ ਮੰਡੀਆਂ ਬੰਦ ਕਰਾਉਣ ਲਈ ਸਾਦਿਕ ਪੁੱਜੇ ਮਜਦੂਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ

Share on Social Media

ਕਈ ਦਿਨਾਂ ਤੋਂ ਅਨਾਮ ਮੰਡੀ ਵਿੱਚ ਟਰਾਲੀਆਂ ਲਾਹੁਣ ਤੇ ਬੋਰੀਆਂ ਭਰਨ ਵਾਲੇ ਮਜਦੂਰਾਂ ਵੱਲੋਂ ਆਪਣੀ ਮਜਦੁਰੀ ਵਧਾਉਣ ਨੂੰ ਲੈ ਕੇ ਮੰਡੀਆਂ ਬੰਦ ਕਰਕੇ ਕੰਮ ਬੰਦ ਕਰ ਰੱਖਿਆ ਹੈ ਤੇ ਪੰਜਾਬ ਸਰਕਾਰ ਤੇ ਦਬਾਅ ਬਣਾ ਕੇ ਦੂਜੀਆਂ ਮੰਡੀਆਂ ਦਾ ਕੰਮ ਬੰਦ ਕਰਵਾ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਤੇਜ਼ ਕਰ ਰਹੇ ਹਨ। ਫਰੀਦਕੋਟ ਤੋਂ ਅਨਾਜ ਮੰਡੀ ਮਜਦੂਰ ਯੂਨੀਅਨ ਦੇ ਆਗੂ ਤੇ ਮਜਦੂਰ ਵੱਡੀ ਗਿਣਤੀ ਵਿੱਚ ਸਾਦਿਕ ਆਏ ਤੇ ਮੰਡੀਆਂ ਵਿੱਚ ਚੱਲ ਰਹੇ ਪੱਖੇ ਬੰਦ ਕਰਵਾ ਕੇ ਕੰਮ ਬੰਦ ਕਰਕੇ ਯੂਨੀਅਨ ਦਾ ਸਾਥ ਦੇਣ ਲਈ ਕਿਹਾ।ਹਾਜਰ ਮਜਦੂਰਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਮੰਡੀ ਵਿੱਚ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਫਰੀਦਕੋਟ ਛਿੰਦਾ, ਸਿ਼ਵ ਤੇ ਟਿੰਕੂ ਨੇ ਕਿਹਾ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਸੀ ਤਾਂ ਉਹ ਮੰਡੀ ਮਜਦੂਰਾਂ ਦੀਆਂ ਮਜਦੂਰੀ ਵਿੱਚ 25 ਪ੍ਰਤੀਸ਼ਤ ਵਾਧਾ ਕਰਨ ਦਾ ਵਾਅਦਾ ਕੀਤਾ ਸੀ ਜੋ ਅੱਜ ਤੱਕ ਵੀ ਵਫਾ ਨਹੀਂ ਹੋਇਆ।ਜਿਸ ਕਾਰਨ ਆਪਣੀ ਮਜਦੂਰੀ ਵਧਾਉਣ ਲਈ ਮੰਡੀਆਂ ਬੰਦ ਕਰਨੀਆਂ ਪਈਆਂ।ਉਨਾਂ ਕਿਹਾ ਕਿ ਜਦ ਤੱਕ ਇੱਕ ਭਰਤੀ ਇੱਕ ਰੇਟ ਨਹੀਂ ਕੀਤਾ ਜਾਂਦਾ ਤੇ ਮਜਦੂਰੀ ਵਿੱਚ 25 ਪ੍ਰਤੀਸ਼ਤ ਦਾ ਵਾਧਾ ਨਹੀਂ ਕੀਤਾ ਜਾਂਦਾ ਮੰਡੀਆਂ ਅਣਮਿਥੇ ਸਮੇਂ ਲਈ ਬੰਦ ਰਹਿਣਗੀਆਂ।ਇਸ ਮੌਕੇ ਕੁਲਦੀਪ ਸਿੰਘ, ਸੇਵਕ ਸਿੰਘ, ਮਨੀ ਸਿੰਘ, ਗੇਜੀ, ਸੁਖਦੇਵ ਸਿੰਘ ਸੁੱਖਾ, ਅਜੈ ਤੇ ਹੰਸ ਰਾਮ ਵੀ ਹਾਜਰ ਸਨ।