ਫਰੀਦਕੋਟ ਦਾ ਪੰਜਾਬੀ ਨੌਜਵਾਨ ਕੈਨੇਡੀਅਨ ਪੁਲਿਸ ‘ਚ ਹੋਇਆ ਭਰਤੀ

Share on Social Media

ਫਰੀਦਕੋਟ : ਤਾਜਪ੍ਰੀਤ ਸੋਨੀ
ਜਿਲ੍ਹਾ ਫਰੀਦਕੋਟ ਦੇ ਪਿੰਡ ਸਿਬੀਆਂ ਦੇ ਗੁਰਲਾਲ ਸਿੰਘ ਬਰਾੜ ਦੇ ਪੁੱਤਰ ਅਮਰਿੰਦਰ ਸਿੰਘ ਬਰਾੜ ਨੇ ਕੈਨੇਡੀਅਨ ਪੁਲਿਸ ਵਿਚ ਭਰਤੀ ਹੋ ਕੇ ਨਾ ਸਿਰਫ ਆਪਣੇ ਮਾਂ ਪਿਉ ਤੇ ਇਲਾਕੇ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ। ਕੈਨੇਡੀਅਨ ਪੁਲਿਸ ਵਿਚ ਭਰਤੀ ਹੋਣ ਤੇ ਅਮਰਿੰਦਰ ਸਿੰਘ ਬਰਾੜ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ। ਅਮਰਿੰਦਰ ਸਿੰਘ ਬਰਾੜ ਦੇ ਪਿਤਾ ਗੁਰਲਾਲ ਸਿੰਘ ਬਰਾੜ ਨੇ ਦੱਸਿਆ ਕਿ ਆਪਣੇ ਦਾਦਾ ਸੀਨੀਅਰ ਅਕਾਲੀ ਲੀਡਰ ਸਵ: ਊਧਮ ਸਿੰਘ ਦੁਆਰਾ ਦਿੱਤੇ ਚੰਗੇ ਸੰਸਕਾਰਾਂ ਦੀ ਬਦੌਲਤ ਅੱਜ ਉਹ ਇਸ ਮੁਕਾਮ ਤੇ ਪਹੁੰਚਿਆ ਹੈ।