‘ਪੰਜਾਬ 95’ ਹੁਣ ਦਿਖਾਈ ਜਾਵੇਗੀ ‘ਇੰਟਰਨੈਸ਼ਨਲ ਟੋਰਾਂਟੋ ਫ਼ਿਲਮ ਫੈਸਟੀਵਲ’ ‘ਚ ।

Share on Social Media

ਜਲੰਧਰ : ਇੰਨੀਂ ਦਿਨੀਂ ਪੰਜਾਬੀ ਕਲਾਕਾਰਾਂ ਦੀ ਹਰ ਪਾਸੇ ਬੱਲੇ-ਬੱਲੇ ਹੋ ਰਹੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਿਛਲੇ ਮਹੀਨੇ ਹੀ ’ਚ ‘ਕੋਚੈਲਾ ਮਿਊਜ਼ਿਕ ਫੈਸਟੀਵਲ 2023’ ’ਚ ਪ੍ਰਫਾਰਮ ਕਰਕੇ ਵੱਡਾ ਮੁਕਾਮ ਹਾਸਲ ਕੀਤਾ ਸੀ।
ਦੱਸ ਦਈਏ ਕਿ ਕੋਚੇਲਾ ’ਚ ਪ੍ਰਫਾਰਮ ਕਰਨ ਵਾਲੇ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਬਣ ਗਏ ਸਨ। ਹੁਣ ਦਿਲਜੀਤ ਦੋਸਾਂਝ ਦੇ ਨਾਂ ਇਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਦਰਅਸਲ, ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਹੁਣ ‘ਇੰਟਰਨੈਸ਼ਨਲ ਟੋਰਾਂਟੋ ਫ਼ਿਲਮ ਫੈਸਟੀਵਲ’ ‘ਚ ਦਿਖਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ‘ਪੰਜਾਬ 95’ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਜਾਵੇਗੀ।